ਅੰਮ੍ਰਿਤ ਪਵਾਰ –
ਨਰਿੰਦਰ ਕੌਰ ਦੀਆਂ ਲੋਰੀਆਂ ਤੇ ਮੁਖਤਿਆਰ ਸਿੰਘ ਦੇ ਲਾਡ ਪਿਆਰ ਨਾਲ ਪਲੇ ਸ਼ਰਨਜੀਤ ਸਿੰਘ ਰਟੌਲ ਨੂੰ ਅੱਜ ਫ਼ਿਲਮ ,ਟੀਵੀ ਤੇ ਵੈੱਬ ਸੀਰੀਜ਼ ਪ੍ਰੇਮੀ ਬਤੌਰ ਅੱਛੇ ਐਕਟਰ ਦੇ ਜਾਣਦੇ ਨੇ ਤੇ ਓਸ ਦੀ ਅਭਿਨੈ ਸ਼ੈਲੀ ਦੇ ਮੁਰੀਦ ਹਨ।ਪਿੰਡ ਕੋਟਲੀ ਰਟੌਲ ਤਰਨਤਾਰਨ ਦੇ ਇਸ ਉੱਚੇ ਲੰਬੇ ਤੇ ਪੜ੍ਹ ਲਿਖ ਕਾਬਿਲ ਇਨਸਾਨ ਬਣੇ ਅਭਿਨੇਤਾ ਦੀ “ਗੈਂਗਸਟਰ ਵਾਰਸੀਜ ਰਾਜਨੀਤੀ ” ਤੇ ਵੈੱਬ ਫ਼ਿਲਮ “ਸੁੱਖਾ ਰੇਡਰ ” ਨਾਲ ਖ਼ੂਬ ਚਰਚਾ ਹੈ ।ਘਰੇਲੂ ਜ਼ਿੰਮੇਵਾਰੀ ਤੇ ਘਰ ਦੇ ਹਲਾਤ ਸ਼ੌਂਕ ਵੀ ਕੋਈ ਨਾ ਐਕਟਿੰਗ ਦਾ ਪਰ ਕਿਸੇ ਕਵੀਸ਼ਰ ਮਿੱਤਰ ਨੇ ਦਿਲਜੀਤ ਦੋਸਾਂਝ ਨਾਲ “ਪੰਜਾਬ 1984 ” ਫ਼ਿਲਮ ਕਰਵਾ ਕਿ ਤੋਰ ਦਿੱਤਾ ਇਸ ਪਾਸੇ ਤੇ ਫਿਰ “ਧਰਮਯੁੱਧ ਮੋਰਚਾ” ਫ਼ਿਲਮ ਓਸ ਕੀਤੀ।ਦੇਵੀ ਸ਼ਰਮਾ ਨੇ ਓਸ ਨੂੰ ਚਮਕਾ ਦਿੱਤਾ ਤੇ ਹਰਦੀਪ ਗਿੱਲ ਜਿਹੇ ਸਟਾਰ ਐਕਟਰ ਦੀ ਸੰਗਤ ਨੇ ਤਰਾਸ਼ ਦਿੱਤਾ ਐਕਟਿੰਗ ਹੀਰਾ ਸ਼ਰਨਜੀਤ ਸਿੰਘ ਰਟੌਲ।ਦਲਜੀਤ ਸਿੰਘ ਸੋਨਾ ਨਾਲ ਰੰਗਮੰਚ ਤੇ ਰੰਗਮੰਚ ਨੇ ਭਾਰਤ ਦੀ ਸੈਰ ਕਰਵਾ ਰਟੌਲ ਕਾਮਯਾਬ ਐਕਟਰ ਬਣਾ ਦਿੱਤਾ ਹੈ।”ਗਾਂਧੀ ਫਿਰ ਆ ਗਿਆ” ਜੱਗਾ ਜਗਰਾਵਾਂ ਵਾਲਾ ” ਸਮੇਤ ਬਹੁਤ ਫ਼ਿਲਮਾਂ ਤੇ ਵੈੱਬ ਸੀਰੀਜ਼ “ਕਾਲ ” ਕਰ ਚੁੱਕੇ ਰਟੌਲ ਦਾ ਨਾਮ ਹੈ ਤੇ ਪੰਜਾਬੀ ਫ਼ਿਲਮਾਂ ਵਾਲੇ ਓਸ ਨੂੰ ਜਿਸ ਰੋਲ ਵਿੱਚ ਲੈਣ ਫਿੱਟ ਹੈ ।ਲੋੜ ਹੈ ਓਸ ਦੇ ਕੱਦ ਕਾਠ ਤੇ ਦਿੱਖ ਨੂੰ ਦੇਖ ਓਸ ਨੂੰ ਸਟਾਰ ਐਕਟਰ ਪਾਲੀਵੁੱਡ ਬਣਾ ਦੇਵੇ।ਅਮਰਦੀਪ ਗਿੱਲ ਓਸ ਦੇ ਉੱਪਰ ਮਿਹਨਤ ਕਰ ਰਹੇ ਹਨ।ਸਟਾਰ ਭਾਰਤ ਤੇ ਜੀ ਟੀਵੀ ਸਮੇਤ ਬਹੁਤ ਸਾਰੇ ਚੈਨਲਾਂ ਤੇ ਅਦਾਕਾਰੀ ਦਿਖਾ ਚੁੱਕੇ ਰਟੌਲ ਨੇ “ਰੋਡੇ ਕਾਲਜ ” ਸਮੇਤ ਬਹੁਤ ਫ਼ਿਲਮਜ਼ ਕੀਤੀਆਂ ਹਨ ਤੇ ਕਰ ਰਹੇ ਹਨ।ਇਹਨਾਂ ਵਿੱਚ ਹਿੰਦੀ ਫ਼ਿਲਮਾਂ ਵੀ ਸ਼ਾਮਿਲ ਹਨ।ਧਾਰਮਿਕ ਗਿਆਨ ਤੇ ਅਜੋਕੇ ਹਲਾਤ ਦੇ ਜਾਣਕਾਰ ਰਟੌਲ ਦੇਖਣਾ ਐਵਾਰਡ ਪ੍ਰਾਪਤ ਅਦਾਕਾਰ ਬਣ ਜਾਣਗੇ।ਲੋੜ ਓਹਨਾਂ ਦੀ ਦਿੱਖ ਨੂੰ ਦੇਖ ਫਿੱਟ ਕਿਰਦਾਰ ਦੇਣ ਦੀ ਹੈ ਸਮੇਂ ਦੀ ਗੱਲ ਹੁੰਦੀ ਹੈ ਤੇ ਓਹ ਸਮਾਂ ਆਓਣ ਵਾਲਾ ਹੈ ਜਦ ਸਰਦਾਰਨੀ ਰਟੌਲ ਨੂੰ ਮਾਣ ਹੋਊ ਕਿ ਓਸ ਦੇ ਸਰਦਾਰ ਜੀ ਨੂੰ ਫਲਾਂ ਐਵਾਰਡ ਮਿਲਿਆ ,ਵੱਡੇ ਬੈਨਰ ਦੀ ਫ਼ਿਲਮ ਮਿਲੀ ਤੇ ਬੱਚੇ ਵੀ ਫ਼ਖ਼ਰ ਕਰਨਗੇ।ਸ਼ਰਨਜੀਤ ਸਿੰਘ ਰਟੌਲ ਦੇ ਸੁਨਹਿਰੀ ਐਕਟਿੰਗ ਕੈਰੀਅਰ ਲਈ ਦੁਆਵਾਂ।ਬਾਲੀਵੁੱਡ ਓਸ ਬਾਬਤ ਸੋਚ ਰਹੀ ਹੈ ਤੇ ਰਟੌਲ ਆਪ ਸਾਊਥ ਦੀਆਂ ਫ਼ਿਲਮਜ਼ ਕਰਨ ਦੀ ਚਾਹਤ ਰੱਖਦੇ ਨੇ ਆਸ ਹੈ ਕਿ ਅਗਲੇ ਸਾਲ ਤੱਕ ਸਟਾਰ ਐਕਟਰ ਹੋਣਗੇ ਸ਼ਰਨਜੀਤ ਸਿੰਘ ਰਟੌਲ।