Headlines

ਪੰਜਾਬ ਵਿਚ ਪ੍ਰਵਾਸੀਆਂ ਵੱਲੋਂ ਜਾਇਦਾਦਾਂ ਤੇ ਕੋਠੀਆਂ ਵੇਚਣ ਦਾ ਰੁਝਾਨ ਵਧਣ ਲੱਗਾ…

ਜੁਗਿੰਦਰ ਸਿੰਘ ਸੁੰਨੜ-

ਜਲੰਧਰ-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ  ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ 1849 ਵਿਚ ਆਖੀਰ  ਵਿਚ ਪੰਜਾਬ ਤੇ ਪੂਰੇ ਭਾਰਤ ਤੇ ਕਬਜ਼ਾ ਕੀਤਾ। ਅੰਗਰੇਜ਼ਾਂ ਨੇ ਆਪਣੀ ਫ਼ੌਜ ਵਿਚ ਪੰਜਾਬੀ ਸਿੱਖ ਮਿਲਟਰੀ ਵਿਚ ਭਰਤੀ ਕੀਤੇ।
ਉਸ ਵਕਤ ਉਹ ਇੰਗਲੈਂਡ ਅਤੇ ਕੈਨੇਡਾ ਆ ਸਕਦੇ ਸਨ। ਪੰਜਾਬੀ ਸਿੱਖਾਂ ਖ਼ਾਸ ਕਰ ਕੇ ਦੁਆਬੇ ਦੇ ਲੋਕਾਂ ਨੇ ਇੰਗਲੈਂਡ ਵੱਲ ਵਹੀਰਾਂ ਘਤ ਦਿੱਤੀਆਂ। ਸਖ਼ਤ ਮਿਹਨਤ ਕਰ ਕੇ ਪਹਿਲਾਂ ਤਾਂ ਨਾਲ ਲਗਦੀਆਂ ਜ਼ਮੀਨਾਂ ਖ਼ਰੀਦੀਆਂ। ਫਿਰ ਕੋਠੀਆਂ ਬਣਾਉਣ ਦਾ ਰੁਝਾਨ ਸ਼ੁਰੂ ਹੋਇਆ ਤੇ ਦੁਆਬਾ ਇਲਾਕੇ ਵਿਚ ਵੱਡੀਆਂ ਕੋਠੀਆਂ ਉਸਾਰੀਆਂ। ਪੰਜਾਬੀਆਂ ਨੇ ਪੰਜਾਬ ਛੱਡ ਬਾਹਰਲੇ ਮੁਲਕਾਂ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿਚ ਮਿੰਨੀ ਪੰਜਾਬ ਬਣਾ ਲਿਆ ।
ਬਾਹਰਲੇ ਮੁਲਕਾਂ ਵਿਚ ਚੌਥੀ ਤੇ ਪੰਜਵੀਂ ਪੀੜੀ ਚੱਲ ਰਹੀ ਹੈ ਜੋ ਵਾਪਸ ਪੰਜਾਬ ਆਉਣਾ ਨਹੀਂ ਚਾਹੁੰਦੀ। ਹੁਣ ਜ਼ਮੀਨਾਂ ਤੇ ਕੋਠੀਆਂ ਵੇਚਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਅਦਾਲਤ ਵਿਚ ਰਜਿਸਟਰੀਆਂ ਹੁੰਦੀਆਂ ਹਨ ਤੇ ਕਹਿੰਦੇ ਹਨ ਹੋ ਗਿਆ ਸੌਦਾ। ਮੇਰੇ ਬਚਪਨ ਦਾ ਦੋਸਤ ਮਹਿੰਦਰ ਸਿੰਘ ਸੁੰਨੜ ਜਲੰਧਰ ਵਿਚ ਆਪਣੇ ਕੁਝ ਸਾਥੀਆਂ ਨਾਲ ਮਿਲਕੇ ‘ਨਿਉਂ ਫਰੈਂਡਜ਼ ਪ੍ਰਾਪਰਟੀ ਐਡਵਾਈਜ਼ਰੀ” ਕੰਪਨੀ  ਚਲਾ ਰਿਹਾ ਹੈ। ਉਸ ਪਾਸੋਂ  ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਵੈਨਕੂਵਰ ਨਿਵਾਸੀ ਗੁਰਬਖ਼ਸ਼ ਸਿੰਘ ਸੰਘੇੜਾ (ਬਾਗ਼ੀ), ਹਰਜੀਤ ਘੱਗ ਤੋ ਇਲਾਵਾ ਹੋਰ ਕਈ ਪ੍ਰਵਾਸੀ ਭਰਾ ਹਾਜ਼ਰ ਸਨ । ਜਾਣਕਾਰੀ ਪ੍ਰਾਪਤ ਕਰਨ ਤੋਂ ਪਤਾ ਲੱਗਾ ਕਿ ਪੰਜਾਬੀਆਂ ਵਿਚ ਜਾਇਦਾਦਾਂ ਤੇ ਕੋਠੀਆਂ ਵੇਚਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਪ੍ਰਵਾਸੀ ਜਾਇਦਾਦਾਂ ਵੇਚ ਵੱਟ ਕੇ ਪੈਸਿਆਂ ਦੀਆਂ ਪੰਡਾਂ ਬੰਨ੍ਹ ਕੇ ਲਿਜਾ ਰਹੇ ਹਨ । ਜਾਇਦਾਦ ਦੀ ਕੀਮਤ ਬਹੁਤ ਮਿਲ ਰਹੀ ਹੈ।
ਇਨ੍ਹਾਂ ਦੀ ਟੀਮ ਵਿਚ ਮਹਿੰਦਰ ਸਿੰਘ ਸੁੰਨੜ (98140-48506), ਕ੍ਰਿਸ਼ਨ ਕੁਮਾਰ ਇੰਜੀਨੀਅਰ (86990-77378), ਗੁਰਪਾਲ ਸਿੰਘ ਸਮਰਾ (ਲੰਬੜਦਾਰ ਸਰਪੰਚ) ਤੇ ਹੋਰ ਸੇਵਾ ਮੁਕਤ ਤਹਿਸੀਲਦਾਰ ਸ਼ਾਮਿਲ ਹਨ। ਇਨ੍ਹਾਂ ਨੇ ਕੋਈ ਉਲਾਂਭਾ ਨਹੀਂ ਖੱਟਿਆ ਤੇ ਗਰੰਟੀ ਸ਼ੁਦਾ ਕੰਮ ਕਰਕੇ ਵੇਚਣ ਤੇ ਖ਼ਰੀਦਣ ਵਾਲੇ ਨੂੰ ਵਧੀਆ ਡੀਲ ਦਿਵਾਉਂਦੇ ਹਨ। ਪ੍ਰਵਾਸੀ ਕਹਿੰਦੇ ਸੁਣੇ ਜਾਂਦੇ ਹਨ ਕਿ ਬੱਚਿਆਂ ਨੇ ਆਉਣਾ ਨਹੀਂ ਕਿਉਂ ਨਾ ਜਾਇਦਾਦਾਂ ਵੇਚ ਵੱਟ ਕੇ ਉਨ੍ਹਾਂ ਨੂੰ ਜਿਉਂਦੇ ਜੀਅ ਪੈਸੇ ਦੇ ਦੇਈਏ ਨਹੀਂ ਤਾਂ ਸ਼ਰੀਕਾਂ ਨੇ ਜ਼ਮੀਨਾਂ ਦੱਬ ਲੈਣੀਆਂ ਹਨ ਤੇ ਭਈਆਂ ਨੇ ਕੋਠੀਆਂ ਤੇ ਕਬਜ਼ਾ ਕਰ ਲੈਣਾ ਹੈ। ਇੱਥੇ ਹਰੇਕ ਬੱਚਾ ਵਿਦੇਸ਼ ਜਾਣ ਨੂੰ ਕਾਹਲਾ ਹੈ। ਇੱਥੇ ਫ਼ਜ਼ੂਲ ਖ਼ਰਚੇ ਤੇ ਵਿਖਾਵਿਆਂ ਦੀ ਭਰਮਾਰ ਹੈ। ਪ੍ਰਸ਼ਾਸਨ ਵਿਚ ਸੁਧਾਰ ਨਹੀਂ ਹੋਇਆ, ਦੂਸ਼ਿਤ ਵਾਤਾਵਰਨ, ਟਰੈਫ਼ਿਕ ਦਾ ਕੋਈ ਨਿਯਮ ਨਹੀਂ ਹੈ। ਭਾਵੇਂਕਿ ਕਿਹਾ ਇਹ ਜਾਂਦਾ ਹੈ ਕਿ  ਪੰਜਾਬ ਵੱਸਦਾ ਗੁਰਾਂ ਦੇ ਨਾਂਅ ਤੇ ਪਰ ਗੁਰੂਆਂ ਵਲੋਂ ਸਮਝਾਏ ਮਾਰਗ ਤੋਂ ਸਭ ਭਟਕੇ ਹੋਏ ਹਨ।।
ਹੁਣ ਇੱਥੇ ਇਸਾਈ ਪਾਦਰੀ ਸਿੱਖ ਪਰਿਵਾਰਾਂ ਨੂੰ ਇਸਾਈਅਤ ਵੱਲ ਪ੍ਰੇਰ ਰਹੇ ਹਨ ਤੇ ਉਹਨਾਂ ਦੇ ਡੇਰਿਆਂ ਤੇ ਭੀੜਾਂ ਦਿਖਾਈ ਦੇਣ ਲੱਗੀਆਂ ਹਨ। ਉਨ੍ਹਾਂ ਨੇ ਗ਼ਰੀਬਾਂ ਲੋਕਾਂ ਦੀ ਮਦਦ ਕਰ ਕੇ ਬਾਕੀ ਧਰਮਾਂ ਵਿਚ ਸੰਨ ਲਾ ਦਿੱਤੀ ਹੈ। ਉਹ ਬੱਚਿਆਂ ਨੂੰ ਪੜਾਈ ਦਾ ਖਰਚਾ ਤੇ ਮਕਾਨ ਬਣਾ ਕੇ ਦਿੰਦੇ ਹਨ।  ਸਿੱਖ ਧਰਮ ਖ਼ਾਸ ਕਰ ਕੇ ਸ਼੍ਰੋਮਣੀ ਕਮੇਟੀ ਵਿਚ ਜਥੇਦਾਰਾਂ ਵਿਚ ਕਲਾ-ਕਲੇਸ਼ ਦਿਨੋਂ ਦਿਨ ਵਧ ਰਿਹਾ ਹੈ। ਲੋਕ ਇਨ੍ਹਾਂ ਤੋਂ ਵੀ ਔਖੇ ਹਨ। ਇਨ੍ਹਾਂ ਨੇ ਗ਼ਰੀਬਾਂ ਦੀ ਕੀ ਮਦਦ ਕਰਨੀ ਹੈ। ਮੇਰਾ ਪੂਰਾ ਮਹੀਨਾ ਪੰਜਾਬ ਦੇ ਹਾਲਤਾਂ ਨੂੰ ਸਮਝਣ ਤੇ ਲੱਗਾ ਤੇ ਪੰਜਾਬ ਦੇ ਸਿਆਸੀ, ਸਮਾਜਿਕ ਤੇ ਧਾਰਮਿਕ ਹਾਲਾਤ ਵੇਖਦਿਆਂ ਮਨ ਉਦਾਸ  ਹੈ।

Leave a Reply

Your email address will not be published. Required fields are marked *