ਸਰੀ ਸਿਵਿਕ ਪਲਾਜ਼ਾ ਵਿਖੇ ਆਯੋਜਿਤ ਇੱਕ- ਰੋਜ਼ਾ ਸੰਗੀਤ ਮੇਲੇ ਵਿੱਚ 10,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ-
ਸਰਬਜੀਤ ਚੀਮਾ, ਇੰਦਪਾਲ ਮੋਗਾ ਤੇ ਚੰਨੀ ਨੱਤਾਂ ਨੇ ਮੇਲਾ ਲੁੱਟਿਆ-
ਸਰੀ ( ਪ੍ਰਭਜੋਤ ਕਾਹਲੋਂ)- – ਪਿਛਲੇ ਸ਼ਨੀਵਾਰ ਨੂੰ, ਲੋਅਰ ਮੇਨਲੈਂਡ ਤੋਂ 10,000 ਸੰਗੀਤ ਪ੍ਰੇਮੀਆਂ ਸਰੀ ਸਿਵਿਕ ਪਲਾਜ਼ਾ ਵਿਖੇ ਲੈਟਸ ਹੀਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ (“Let’s Hear It BC JUNOS Plaza Party” ) ਵਿੱਚ ਸ਼ਿਰਕਤ ਕੀਤੀ। ਇਸ ਮੁਫ਼ਤ ਸੰਗੀਤ ਫ਼ੈਸਟੀਵਲ ਵਿੱਚ ਛੇ ਸਟੇਜਾਂ ਤੇ 30 ਤੋਂ ਵੱਧ ਕਲਾਕਾਰਾਂ ਵੱਲੋਂ ਲਾਈਵ ਸੰਗੀਤ ਪੇਸ਼ ਕੀਤਾ, ਜਿਸ ਵਿੱਚ ਜੂਨੋ ਅਵਾਰਡ ਨਾਮਜ਼ਦ, ਟਾਈਲਰ ਜੋ ਮਿੱਲਰ, ਚੰਨੀ ਨੱਤਾਂ ਅਤੇ ਇੰਦਰਪਾਲ ਮੋਗਾ ਦੇ ਨਾਲ-ਨਾਲ ਪੰਜਾਬੀ ਲੀਜੈਂਡ ਸਰਬਜੀਤ ਚੀਮਾ ਵੀ ਸ਼ਾਮਲ ਸਨ। ਇਹ ਫ਼ੈਸਟੀਵਲ ਸ਼ਨੀਵਾਰ, 30 ਮਾਰਚ ਨੂੰ ਵੈਨਕੂਵਰ ਵਿੱਚ ਰੋਜਰਜ਼ ਏਰੀਨਾ ਵਿਖੇ ਪ੍ਰਸਾਰਿਤ 2025 ਜੂਨੋ ਅਵਾਰਡ ਸਮਾਰੋਹ ਤੋਂ ਪਹਿਲਾਂ ਸਰੀ ਦੀ ਸੰਗੀਤਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਲਾਈਵ ਪ੍ਰਦਰਸ਼ਨਾਂ ਤੋਂ ਇਲਾਵਾ, ਫ਼ੈਸਟੀਵਲ ਵਿੱਚ ਇੱਕ ਓਪਨ ਜੈਮ, 5ਐਕਸ ਆਰਟ ਪਾਰਟੀ, ਸਥਾਨਕ ਸੰਗੀਤ ਸੰਸਥਾਵਾਂ, ਫੂਡ ਟਰੱਕ ਅਤੇ ਇੱਕ ਲਾਇਸੰਸਸ਼ੁਦਾ ਖੇਤਰ ਸ਼ਾਮਲ ਸੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸਿਵਿਕ ਪਲਾਜ਼ਾ ਵਿਖੇ ਲੈਟਸ ਹੀਅਰ ਇੱਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰਿਆਂ ਦਾ ਧੰਨਵਾਦ। “ਅਸੀਂ ਆਪਣੇ ਕਲਾਕਾਰਾਂ ਦੀ ਕਮਾਲ ਦੀ ਪ੍ਰਤਿਭਾ, ਆਪਣੇ ਦੇਸ਼ ਲਈ ਸਾਡੇ ਸਾਂਝੇ ਪਿਆਰ ਅਤੇ ਸਰੀ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹੋਏ ਮਾਣ ਨਾਲ ਭਰ ਗਏ। ਇਹ ਤਿਉਹਾਰ ਸਰੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸੀ, ਜਿਸ ਨੇ ਘਰੇਲੂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਸ਼ਹਿਰ ਨੂੰ ਇੱਕ ਸੰਗੀਤ ਅਤੇ ਸੱਭਿਆਚਾਰ ਦਾ ਕੇਂਦਰ ਬਣਾਉਣ ਵੱਲ ਪ੍ਰੇਰਿਤ ਕਰਦਾ ਹੈ। ਅਸੀਂ ਸਥਾਨਕ ਕਲਾਕਾਰਾਂ ਦਾ ਸਮਰਥਨ ਕਰਨ, ਸੱਭਿਆਚਾਰਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਅਤੇ ਸਰੀ ਨੂੰ ਲਾਈਵ ਸੰਗੀਤ ਲਈ ਪ੍ਰਮੁੱਖ ਮੰਜ਼ਿਲ ਬਣਾਉਣ ਲਈ ਵਚਨਬੱਧ ਹਾਂ”।
ਬੀਸੀ ਜੂਨੋਸ ਪਲਾਜ਼ਾ ਪਾਰਟੀ, ਸਿਟੀ ਆਫ਼ ਸਰੀ ਦੁਆਰਾ ਤਿਆਰ ਕੀਤਾ, ਆਪਣੀ ਕਿਸਮ ਦਾ ਪਹਿਲਾ ਸੰਗੀਤ ਮੇਲਾ ਮਨਾਇਆ, ਜੋ ਸਰੀ ਦੇ ਮਨੋਰੰਜਨ ਵਿਕਾਸ ਵਿੱਚ ਇੱਕ ਮੀਲ ਪੱਥਰ ਪਲ਼ ਸੀ। ਸਰੀ ਤੇਜ਼ੀ ਨਾਲ ਸਿਟੀ ਸੈਂਟਰ ਨੂੰ ਇੱਕ ਰੰਗਲੇ ਮਨੋਰੰਜਕ ਜ਼ਿਲ੍ਹੇ ਵਿੱਚ ਬਦਲ ਰਿਹਾ ਹੈ, ਜੋ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ ਸੰਗੀਤ, ਕਲਾ ਅਤੇ ਸੱਭਿਆਚਾਰ ਨੂੰ ਮਜ਼ਬੂਤ ਕਰ ਰਿਹਾ ਹੈ। 2023 ਵਿੱਚ ਅਪਣਾਈ ਗਈ ਸਿਟੀ ਦੀ ਸਰੀ ਸੰਗੀਤ ਰਣਨੀਤੀ (Surrey Music Strategy) ਅਧੀਨ, ਇਹ ਫ਼ੈਸਟੀਵਲ ਸਥਾਨਕ ਸੰਗੀਤ ਉਦਯੋਗ ਨੂੰ ਵਧਾਉਣ, ਸਰੀ ਆਧਾਰਤ ਕਲਾਕਾਰਾਂ ਲਈ ਵਧੇਰੇ ਮੌਕੇ ਪੈਦਾ ਕਰਨ ਅਤੇ ਸਰੀ ਨੂੰ ਮੁਫ਼ਤ ਸੰਗੀਤ ਸਮਾਗਮਾਂ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਸਥਾਪਤ ਕਰਨ ਦੇ ਉਦੇਸ਼ਾਂ ਪੂਰਾ ਕਰਦਾ ਹੈ। ਲੈਟਸ ਹੀਅਰ ਇੱਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਵਰਗੇ ਸਮਾਗਮਾਂ ਵਿੱਚ ਨਿਵੇਸ਼ ਕਰਕੇ, ਸਰੀ ਸ਼ਹਿਰ ਇੱਕ ਖ਼ੁਸ਼ਹਾਲ ਸੰਗੀਤ ਮੰਜ਼ਰ ਨੂੰ ਉਤਸ਼ਾਹਿਤ ਕਰ ਰਿਹਾ ਹੈ ਜੋ ਕਲਾਕਾਰਾਂ, ਕਾਰੋਬਾਰਾਂ ਅਤੇ ਵਿਆਪਕ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ।
ਬੀਸੀ ਜੂਨੋਸ ਪਲਾਜ਼ਾ ਪਾਰਟੀ ਲੈਟਸ ਹੀਅਰ ਇਟ ਬੀਸੀ ਜੂਨੋ ਟੂਰ ਦਾ ਇੱਕ ਮਹੱਤਵਪੂਰਨ ਹਿੱਸਾ ਸੀ, ਇੱਕ ਸੂਬਾ ਪੱਧਰੀ ਜਸ਼ਨ ਜੋ ਸਥਾਨਕ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਭਾਰਦੀ ਹੈ ਅਤੇ JUNOS ਦੀ ਭਾਵਨਾ ਨੂੰ ਹਰ ਸ਼ਹਿਰ ਤੱਕ ਲੈ ਜਾਂਦੀ ਹੈ। ਜੂਨੋ ਬਲਾਕ ਪਾਰਟੀ ਦਾ ਅਗਲਾ ਮੁਫ਼ਤ ਸਮਾਗਮ 27-29 ਮਾਰਚ ਦਰਮਿਆਨ ਵੈਨਕੂਵਰ ਆਰਟ ਗੈਲਰੀ ਵਿੱਚ 3-ਦਿਨ ਚੱਲੇਗਾ।
ਵੈਨਕੂਵਰ ਜੂਨੋਂ ਹੋਸਟ ਕਮੇਟੀ ਦੀ ਮਾਰਕੀਟਿੰਗ ਡਾਇਰੈਕਟਰ ਨੀਸ਼ਾ ਹੋਠੀ ਨੇ ਕਿਹਾ, “ਲੈਟਸ ਹੀਅਰ ਇੱਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਸਿਰਫ਼ ਸੰਗੀਤ ਦਾ ਜਸ਼ਨ ਨਹੀਂ ਸੀ, ਇਹ ਸਿਰਜਣਾਤਮਿਕਤਾ, ਸਭਿਆਚਾਰ ਅਤੇ ਮਨੋਰੰਜਨ ਦੇ ਕੇਂਦਰ ਵਜੋਂ ਸਰੀ ਦੀ ਭੂਮਿਕਾ ਦਾ ਪ੍ਰਤੀਬਿੰਬ ਸੀ। “ਦੋ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਭਾਈਚਾਰੇ ਵਿੱਚ ਕੰਮ ਕਰਨ ਤੋਂ ਬਾਅਦ ਇਹ ਦੇਖਣ ਵਿੱਚ ਵਧੀਆ ਲੱਗਦਾ ਹੈ, ਕਿ ਸਰੀ ਹੁਣ ਇੱਕ “ਮਿਊਜ਼ਿਕ ਸਿਟੀ” ਵਜੋਂ ਜਾਣਿਆ ਜਾਂਦਾ ਹੈ।ਸਰੀ ਨੇ ਹਮੇਸ਼ਾ ਦੱਖਣੀ ਏਸ਼ੀਆਈ ਸੰਗੀਤਕ ਦੁਨੀਆ ਵਿੱਚ ਇੱਕ ਆਗੂ ਭੂਮਿਕਾ ਨਿਭਾਈ ਹੈ, ਅਤੇ ਅੱਜ ਵੀ ਇਹ ਸੰਗੀਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ। ਇਸ ਸਮਾਗਮ ਨੂੰ ਸੰਭਵ ਬਣਾਉਣ ਅਤੇ ਸਰੀ ਦੀ ਰਾਸ਼ਟਰੀ ਪੱਧਰ ‘ਤੇ ਮੌਜੂਦਗੀ ਨੂੰ ਉੱਚਾ ਕਰਨ ਲਈ ਸਿਟੀ ਆਫ਼ ਸਰੀ ਦਾ ਬਹੁਤ ਧੰਨਵਾਦ।”
ਉੱਥੇ ਪਹੁੰਚੇ ਲੋਕ ਆਪਣਾ ਫੀਡ ਬੈਕ ਦੇ, ਭਵਿੱਖ ਦੇ ਅਜਿਹੇ ਹੋਰ ਸਮਾਗਮ ਉਲੀਕਣ ਵਿੱਚ ਯੋਗਦਾਨ ਪਾ ਸਕਦੇ ਹਨ। ਜਿਸ ਵਿੱਚ $200 ਦਾ ਗਿਲਡਫੋਰਡ ਟਾਊਨ ਸੈਂਟਰ ਦਾ ਗਿਫ਼ਟ ਕਾਰਡ ਜਿੱਤਣ ਲਈ, ਸਰਵੇ ਭਰੋ surrey.ca/junosplazaparty.