Headlines

ਲਿਬਰਲ ਪਾਰਟੀ ਦੀ ਲੋਕਪ੍ਰਿਯਤਾ ਦਾ ਗਰਾਫ ਮੁੜ ਚੜਨ ਲੱਗਾ

ਟੋਰਾਂਟੋ (ਬਲਜਿੰਦਰ ਸੇਖਾ)- ਕੈਨੇਡਾ ਵਿੱਚ ਅੱਜ ਆਏ ਕੁਝ ਨਵੇਂ ਚੋਣ ਸਰਵੇਖਣ ਦੱਸ ਰਹੇ ਹਨ ਕਿ ਤਿੰਨ ਵਾਰ ਦੀ ਜੇਤੂ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਹੇਠ ਅਗਲੀਆਂ ਫੈਡਰਲ ਚੋਣਾਂ ਵਿੱਚ ਬਹੁਮਤ ਵਾਲੀ  ਸਰਕਾਰ ਬਣਾ ਸਕਦੀ ਹੈ। ਇਹ ਸਰਵੇਖਣ ਕਿੰਨੇ ਸਹੀ ਸਾਬਤ ਹੁੰਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ। ਯਾਦ ਰਹੇ ਕਿ ਬੀਤੇ ਤਕਰੀਬਨ ਦੋ ਸਾਲ ਤੋਂ ਪੀ ਸੀ ਪਾਰਟੀ ਕੈਨੇਡਾ ਭਰ ਵਿੱਚ ਅੱਗੇ ਜਾ ਰਹੀ ਸੀ । ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੀ ਅਗਵਾਈ ਕਰ ਰਹੇ ਸਨ । ਲਿਬਰਲ ਪਾਰਟੀ ਦਾ ਗਰਾਫ 16 ਪੁਆਇੰਟ ਤੱਕ ਹੇਠਾਂ ਆ ਗਿਆ ਸੀ । ਪਰ ਬੀਤੇ ਹਫਤੇ ਤੋਂ ਮਾਰਕ ਕਾਰਨੀ ਪਾਰਟੀ ਦੇ ਪ੍ਰਧਾਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਲਿਬਰਲ ਪਾਰਟੀ ਦਾ ਗਰਾਫ ਬਹੁਤ ਉੱਪਰ ਆ ਗਿਆ ਹੈ । ਸਾਡੇ ਨਾਲ ਗੱਲ ਕਰਦਿਆਂ ਕੁਝ ਕੈਨੇਡੀਅਨਾਂ ਨੇ ਦੱਸਿਆ ਕਿ  ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੂੰ ਇਹ ਚੋਣ ਜਿੱਤਣ ਲਈ ਨਵੇਂ ਮੁੱਦੇ ਵੋਟਰਾਂ ਲਈ ਲੈ ਕੇ ਆਉਣੇ ਪੈਣਗੇ ਕਿਉਂਕਿ ਪਹਿਲੇ ਉਹਨਾਂ ਵੱਲੋਂ ਚੱਕੇ ਜਾ ਰਹੇ ਕਾਰਬਨ ਟੈਕਸ ਆਦਿ ਦੇ ਮੁੱਦੇ ਲਿਬਰਲ ਨੇ ਖੋਹ ਲਏ ਹਨ । ਇਸਤੋਂ ਇਲਾਵਾ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ ਡੀ ਪੀ  ਸਰਵੇਖਣਾਂ ਵਿੱਚ ਬਹੁਤ ਪੱਛੜ ਰਹੀ ਹੈ ।
ਵਰਨਣਯੋਗ ਹੈ ਕਿ  ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫਤੇ  ਸੰਸਦ ਖੁੱਲਣ ਸਾਰ ਕੈਨੇਡਾ ਵਿੱਚ ਜਲਦੀ ਚੋਣਾਂ ਦਾ ਐਲਾਨ ਕਰ ਸਕਦੇ ਹਨ । ਸੂਤਰਾਂ ਅਨੁਸਾਰ ਚੋਣਾਂ ਮਈ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ ।

Leave a Reply

Your email address will not be published. Required fields are marked *