ਥੋੜ੍ਹੀ ਦੇਰ ’ਚ ਸੈਕਟਰ 26 ਦੇ ‘ਮਗਸਿਪਾ’ ਵਿਚ ਸ਼ੁਰੂ ਹੋਵੇਗੀ ਬੈਠਕ; ਕੇਂਦਰ ਵੱਲੋਂ ਸ਼ਿਵਰਾਜ ਸਿੰਘ ਚੌਹਾਨ, ਪਿਊਸ਼ ਗੋਇਲ ਤੇ ਪ੍ਰਹਿਲਾਦ ਜੋਸ਼ੀ ਹੋਣਗੇ ਸ਼ਾਮਲ; ਕਟਾਰੂਚੱਕ ਤੇ ਖੁੱਡੀਆਂ ਕਰਨਗੇ ਪੰਜਾਬ ਸਰਕਾਰ ਦੀ ਨੁਮਾਇੰਦਗੀ
ਚੰਡੀਗੜ੍ਹ, 19 ਮਾਰਚ
ਦੋ ਕਿਸਾਨ ਯੂਨੀਅਨਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਨੁਮਾਇੰਦੇ ਅੱਜ ਚੰਡੀਗੜ੍ਹ ਵਿਚ ਕੇਂਦਰੀ ਵਫ਼ਦ ਨਾਲ ਤੀਜੇ ਗੇੜ ਦੀ ਗੱਲਬਾਤ ਕਰਨਗੇ। ਇਥੇ ਸੈਕਟਰ 26 ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸਿਪਾ) ਵਿਚ ਸਵੇਰੇ 11 ਵਜੇ ਹੋਣ ਵਾਲੀ ਬੈਠਕ ਲਈ ਕਿਸਾਨ ਆਗੂ ਪਹੁੰਚਣੇ ਸ਼ੁਰੂ ਹੋ ਗਏ ਹਨ।