Headlines

ਅਟਾਰਨੀ ਜਨਰਲ ਨਿੱਕੀ ਸ਼ਰਮਾ ਵਲੋਂ ਸਿੱਖ ਹੈਰੀਟੇਜ ਮੰਥ ਮੌਕੇ ਸ਼ੁਭ ਕਾਮਨਾਵਾਂ

ਵਿਕਟੋਰੀਆ – ਸਿੱਖ ਵਿਰਾਸਤ ਮਹੀਨੇ ਦੇ ਮੌਕੇ ‘ਤੇ ਅਟਾਰਨੀ ਜਨਰਲ, ਨਿੱਕੀ ਸ਼ਰਮਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ  “ਅਪ੍ਰੈਲ ਸਿੱਖ ਵਿਰਾਸਤ ਮਹੀਨਾ ਹੈ, ਜੋ ਸਿੱਖ ਧਰਮ ਦੇ ਕੀਮਤੀ ਇਤਿਹਾਸ ਨੂੰ ਮਾਨਤਾ ਦੇਣ ਦਾ ਸਮਾਂ ਹੈ।

“ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ, ਉਨ੍ਹਾਂ ਕਦਰਾਂ-ਕੀਮਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ ਜੋ ਕੈਨੇਡਾ-ਭਰ ਦੇ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਜ਼ੀਜ਼ ਹਨ – ਇਹ ਵਿਸ਼ਵਾਸ ਕਿ ਸਾਰੇ ਲੋਕ ਬਰਾਬਰ ਬਣਾਏ ਗਏ ਹਨ ਤੋਂ ਲੈ ਕੇ ਆਪਣੇ ਭਾਈਚਾਰੇ ਦੀ ਸੇਵਾ ਕਰਨ ਦੀ ਮਹੱਤਤਾ ਨੂੰ ਸਮਝਣ ਤੱਕ। ਇਹ ਉਹ ਵਿਸ਼ਵਾਸ ਹਨ ਜੋ 1900 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬੀ.ਸੀ. ਵਿੱਚ ਆਉਣ ਵਾਲੇ ਪਹਿਲੇ ਸਿੱਖ ਪ੍ਰਵਾਸੀ ਆਪਣੇ ਨਾਲ ਲੈ ਕੇ ਆਏ ਸਨ ਅਤੇ ਜਿਨ੍ਹਾਂ ਨੇ ਸਿੱਖਾਂ ਦੁਆਰਾ ਇਸ ਸੂਬੇ ਵਿੱਚ ਪਾਏ ਯੋਗਦਾਨਾਂ ਨੂੰ ਪਰਿਭਾਸ਼ਿਤ ਕੀਤਾ ਹੈ।

“ਅੱਜ, ਲਗਭਗ 300,000 ਸਿੱਖ ਬ੍ਰਿਟਿਸ਼ ਕੋਲੰਬੀਆ ਨੂੰ ਆਪਣਾ ਘਰ ਮੰਨਦੇ ਹਨ, ਜੋ ਕਿ ਪੰਜਾਬ, ਭਾਰਤ ਤੋਂ ਬਾਹਰਲੀਆਂ ਸਭ ਤੋਂ ਵੱਡੀਆਂ ਸਿੱਖ ਅਬਾਦੀਆਂ ਵਿੱਚੋਂ ਇੱਕ ਹੈ। ਅਲਹਿਦਗੀ ਵਾਲੀਆਂ ਨੀਤੀਆਂ ਅਤੇ ਪ੍ਰਣਾਲੀਗਤ ਨਸਲਵਾਦ ਦੇ ਬਾਵਜੂਦ, ਸਿੱਖਾਂ ਨੇ ਮਜ਼ਬੂਤੀ ਦਿਖਾਈ ਹੈ ਅਤੇ ਖੁਸ਼ਹਾਲ ਭਾਈਚਾਰਿਆਂ ਦਾ ਨਿਰਮਾਣ ਕੀਤਾ ਹੈ। ਸਿੱਖ ਨਿਆਂ, ਹਮਦਰਦੀ ਅਤੇ ਸ਼ਮੂਲੀਅਤ ਦੇ ਪੱਕੇ ਸਮਰਥਕ ਹਨ, ਖਾਸ ਕਰਕੇ ਸੰਕਟ ਦੇ ਸਮੇਂ ਵਿੱਚ। ਸਿਹਤ ਸੰਭਾਲ ਅਤੇ ਖੇਤੀਬਾੜੀ ਤੋਂ ਲੈ ਕੇ ਕਾਰੋਬਾਰ ਅਤੇ ਰਾਜਨੀਤੀ ਤੱਕ, ਅੱਜ, ਸਿੱਖ ਸਾਡੇ ਸਮਾਜ ਦੇ ਸਾਰੇ ਖੇਤਰਾਂ ਵਿੱਚ ਮੋਹਰੀ ਹਨ।

“ਬੀ.ਸੀ. ਵਿਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਪਿਛਲੇ ਕੁਝ ਸਾਲਾਂ ਵਿੱਚ ਬਦਲ ਗਈਆਂ ਹਨ। ਇਸ ਸਮੇਂ ਕੁਝ ਸਭ ਤੋਂ ਚਿੰਤਾਜਨਕ ਮੁੱਦੇ ਹਨ ਇਮੀਗ੍ਰੇਸ਼ਨ (ਪਰਵਾਸ) ਵਿਰੋਧੀ ਭਾਵਨਾਵਾਂ, ਧਾਰਮਿਕ ਚਿੰਨ੍ਹਾਂ ਨਾਲ ਜੁੜਿਆ ਨਕਾਰਾਤਮਕ ਰੂੜੀਵਾਦ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਪ੍ਰਣਾਲੀਗਤ ਰੁਕਾਵਟਾਂ। ਸਾਡੀ ਸਰਕਾਰ ਭਾਈਚਾਰੇ ਦੁਆਰਾ ਅਗਵਾਈ ਵਾਲੀਆਂ ਪਹਿਲਕਦਮੀਆਂ ਵਿੱਚ ਨਿਵੇਸ਼ ਅਤੇ ਨਸਲਵਾਦ ਵਿਰੋਧੀ ਐਕਟ ਵਰਗੇ ਵਿਧਾਨਾਂ ਨੂੰ ਲਾਗੂ ਕਰਕੇ ਨਜਿੱਠਣ ਲਈ ਵਚਨਬੱਧ ਹੈ।

“ਨਫ਼ਰਤ ਅਤੇ ਕੱਟੜਤਾ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇੱਕ ਦੂਜੇ ਦੇ ਸੱਭਿਆਚਾਰਾਂ ਬਾਰੇ ਸਿੱਖਣਾ, ਸਾਡੀਆਂ ਸਮਾਨਤਾਵਾਂ ‘ਤੇ ਚਾਨਣਾ ਪਾਉਣਾ ਅਤੇ ਅਸਮਾਨਤਾਵਾਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਮਾਨਤਾ ਦੇਣਾ ਹੈ। ਇਸ ਸਿੱਖ ਵਿਰਾਸਤ ਮਹੀਨੇ ਦੌਰਾਨ, ਮੈਂ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਉਤਸ਼ਾਹਤ ਕਰਦੀ ਹਾਂ ਕਿ ਉਹ ਆਪਣੇ ਭਾਈਚਾਰਿਆਂ ਵਿੱਚ ਤਿਉਹਾਰਾਂ ਦੀ ਪੜਚੋਲ ਕਰਨ ਅਤੇ ਸਿੱਖ ਸੱਭਿਆਚਾਰ ਅਤੇ ਪਰੰਪਰਾਵਾਂ ਬਾਰੇ ਜਾਣਨ।

Leave a Reply

Your email address will not be published. Required fields are marked *