ਟੋਰਾਂਟੋ ( ਬਲਜਿੰਦਰ ਸੇਖਾ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਸਿੱਖ ਹੈਰੀਟੇਜ ਮੰਥ ਤੇ ਕਿਹਾ ਕਿ ਲਗਭਗ 130 ਸਾਲਾਂ ਤੋਂ, ਕੈਨੇਡੀਅਨਾਂ ਸਿੱਖਾਂ ਨੇ ਇੱਕ ਹਮਦਰਦ, ਬਰਾਬਰ ਅਤੇ ਨਿਆਂਪੂਰਨ ਕੈਨੇਡਾ ਬਣਾਉਣ ਵਿੱਚ ਮਦਦ ਕੀਤੀ ਹੈ।
ਉਹਨਾਂ ਕਿਹਾ ਕਿ ਚੱਲ ਰਹੇ ਸਿੱਖ ਵਿਰਾਸਤ ਮਹੀਨਾ ਉਸ ਇਤਿਹਾਸ ‘ਤੇ ਵਿਚਾਰ ਕਰਨ ਅਤੇ ਸਿੱਖ ਭਾਈਚਾਰੇ ਅਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਪਛਾਣਨ ਦਾ ਸਮਾਂ ਹੈ ਜੋ ਅੱਜ ਵੀ ਸਾਡੇ ਦੇਸ਼ ਦਾ ਨਿਰਮਾਣ ਕਰ ਰਹੀਆਂ ਹਨ।
ਵਰਨਣਯੋਗ ਹੈ ਕਿ ਕੈਨੇਡਾ ਵਿੱਚ ਸਿੱਖ ਵੱਸੋਂ ਲੱਗਭੱਗ ਦੋ ਪ੍ਰਤੀਸ਼ਤ ਹੈ । ਪਰ ਕੈਨੇਡਾ ਦੇ ਹਰ ਖੇਤਰ ਵਿੱਚ ਪੂਰਾ ਯੋਗਦਾਨ ਹੈ ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਸਿੱਖ ਹੈਰੀਟੇਜ ਮੰਥ ਤੇ ਸ਼ੁਭਕਾਮਨਾਵਾਂ
