ਵੈਨਕੂਵਰ- ਕੰਸਰਵੇਟਿਵ ਵਿਧਾਇਕ ਐਲੇਨੌਰ ਸਟੁਰਕੋ ਨੇ ਵੈਨਕੂਵਰ ਵਿੱਚ ਪੁਲਿਸ ਤੇ ਹੋ ਰਹੇ ਹਮਲਿਆਂ ਲਈ ਪ੍ਰੀਮੀਅਰ ਡੇਵਿਡ ਈਬੀ ਦੀ ਪੁਲਿਸ ਵਿਰੋਧੀ ਨੀਤੀਆਂ ਨੂੰ ਦੋਸ਼ ਦਿੱਤਾ ਹੈ। ਡਾਊਨਟਾਊਨ ਈਸਟਸਾਈਡ ਵਿੱਚ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਦੋ ਪੁਲਿਸ ਮੁਲਾਜ਼ਮਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਸਟੁਰਕੋ ਦਾ ਕਹਿਣਾ ਹੈ ਕਿ ਇਹ ਹਮਲੇ ਐਸੀ ਨੀਤੀਆਂ ਦਾ ਨਤੀਜਾ ਹਨ, ਜਿਹਨਾਂ ਚ ਵਿਚਾਰਾਂ ਦੀ ਘਾਟ ਅਤੇ ਨਸ਼ੇ ਦੀ ਲਤ ਵਾਲੇ ਲੋਕਾਂ ਲਈ ਸਹੀ ਸਹਾਇਤਾ ਦੀ ਘਾਟ ਹੈ ਤੇ ਜਿਹੜੀਆਂ ਨਸ਼ੇਖ਼ੋਰੀ ਅਤੇ ਪੁਲਿਸ ਵਿਰੋਧੀ ਗਰੁੱਪਾਂ ਨੂੰ ਮਦਦ ਦਿੰਦੀਆਂ ਹਨ।
ਤਾਜ਼ਾ ਹਾਲਾਤ ਇਹ ਹਨ ਕਿ ਇਸ ਸਾਲ ਹੁਣ ਤੱਕ ਵੈਨਕੂਵਰ ਵਿੱਚ ਪੁਲਿਸ ਉੱਤੇ 35 ਤੋਂ ਵੱਧ ਹਮਲੇ ਹੋਏ ਹਨ, ਜੋ ਪਿਛਲੇ ਸਾਲ ਨਾਲੋਂ 25% ਵਧੇਰੇ ਹਨ। ਹਰ 2.5 ਦਿਨਾਂ ਵਿੱਚ ਇੱਕ ਹਿੰਸਕ ਹਮਲਾ ਹੋ ਰਿਹਾ ਹੈ।
ਸਟੁਰਕੋ ਦੀ ਮੰਗ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਉਸ ਸਮਰਥਨ ਨੂੰ ਖਤਮ ਕਰਨ ਜੋ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਗਰੁੱਪਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਤੇ ਜਨਤਕ ਸੁਰੱਖਿਆ ਲਈ ਸਹੀ ਮਦਦ ਮੁੜ ਸਥਾਪਿਤ ਕੀਤੀ ਜਾਵੇ ਅਤੇ ਬੀ.ਸੀ. ਵਿੱਚ ਪੁਲਿਸ ਅਤੇ ਜਨਤਕ ਸੁਰੱਖਿਆ ਲਈ ਅਸਲ ਸਮਰਥਨ ਬਹਾਲ ਕਰਨ ਲਈ।