ਓਟਵਾ ( ਦੇ ਪ੍ਰ ਬਿ)- ਕੰਸਰਵੇਟਿਵ ਆਗੂ ਪੀਅਰ ਪੋਲੀਵਰ ਦੀ ਚੋਣ ਮੁਹਿੰਮ ਦੌਰਾਨ ਉਹਨਾਂ ਦੀ ਟੀਮ ਵਲੋਂ ਮੀਡੀਆ ਦੀ ਪਹੁੰਚ ਨੂੰ ਸਖਤੀ ਨਾਲ ਸੀਮਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੁਝ ਚੋਣਵੇ ਪੱਤਰਕਾਰਾਂ ਨੂੰ ਸਿਰਫ਼ ਚਾਰ ਸਵਾਲਾਂ ਦੇ ਪੁੱਛਣ ਦੀ ਇਜ਼ਾਜਤ ਹੈ ਤੇ ਅਗਰ ਕੋਈ ਚੋਣਵੇ ਪੱਤਰਕਾਰਾਂ ਤੋਂ ਬਾਹਰਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰੇ ਤਾ ਉਸਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ।
ਬੀਤੇ ਦਿਨੀਂ ਸਾਲਟ ਸਿਟੀ ਓਨਟਾਰੀਓ ਵਿਚ ਕੰਸਰਵੇਟਿਵ ਆਗੂ ਦੀ ਇਕ ਪ੍ਰੈਸ ਕਾਨਫਰੰਸ ਦੌਰਾਨ ਪੋਲੀਵਰ ਤੋਂ ਸੁਰੱਖਿਆ ਕਲੀਅਰੈਂਸ ਲੈਣ ਤੋਂ ਇਨਕਾਰ ਕਰਨ ਬਾਰੇ ਇੱਕ ਰਿਪੋਰਟਰ ਨੇ ਜਦੋਂ ਸਵਾਲ ਪੁੱਛਿਆ ਤਾਂ ਉਸਨੂੰ ਨਜਰ ਅੰਦਾਜ਼ ਕਰ ਦਿੱਤਾ ਗਿਆ।
ਰਿਪੋਰਟਰ ਨੇ ਵਾਰ-ਵਾਰ ਸਵਾਲ ਦੁਹਰਾਕੇ ਰੌਲਾ ਪਾ ਦਿੱਤਾ ਕਿਉਂਕਿ ਉਹ ਉਨ੍ਹਾਂ ਚਾਰ ਪੱਤਰਕਾਰਾਂ ਵਿੱਚੋਂ ਇੱਕ ਨਹੀਂ ਸੀ ਜਿਨ੍ਹਾਂ ਨੂੰ ਉਸ ਦਿਨ ਸਵਾਲ ਪੁੱਛਣ ਲਈ ਟੀਮ ਦੁਆਰਾ ਚੁਣਿਆ ਗਿਆ ਸੀ।
ਇਹ ਦ੍ਰਿਸ਼ ਕੰਸਰਵੇਟਿਵ ਮੁਹਿੰਮ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਦੇ ਸਾਹਮਣੇ ਚੁਣੌਤੀਆਂ ਨੂੰ ਦਰਸਾਉਂਦਾ ਹੈ, ਜਿਸ ਨੇ ਮੀਡੀਆ ਨੂੰ ਕੰਸਰਵੇਟਿਵ ਨੇਤਾ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਹੈ । ਰਾਜਨੀਤਿਕ ਵਿਸ਼ਲੇਸ਼ਕ ਸਵਾਲ ਕਰਦੇ ਹਨ ਕਿ ਕੀ ਇਹ ਰਣਨੀਤੀ ਉਸ ਸਮੇਂ ਕਿਉਂ ਨਹੀ ਜਦੋਂ ਜਦੋਂ ਜਸਟਿਨ ਟਰੂਡੋ ਵੇਲੇ ਪੋਲੀਵਰ ਸਰਵੇਖਣ ਵਿਚ ਮੋਹਰੀ ਦਿਖਾਏ ਜਾ ਰਹੇ ਸਨ। ਪਰ ਹੁਣ ਲਿਬਰਲ ਦੇ ਨਵੇਂ ਆਗੂ ਕਾਰਨੀ ਦੇ ਮੁਕਾਬਲੇ ਉਹਨਾਂ ਦੀ ਲੋਕਪ੍ਰਿਯਤਾ ਦਾ ਗਰਾਫ ਥੱਲੇ ਆਉਣ ਕਾਰਣ ਉਹ ਮੀਡੀਆ ਦੇ ਸਵਾਲਾਂ ਤੋਂ ਭੱਜਣ ਲੱਗੇ ਹਨ।
ਕੰਸਰਵੇਟਿਵ ਆਗੂ ਪੋਲੀਵਰ ਮੀਡੀਆ ਦੇ ਸਵਾਲਾਂ ਤੋਂ ਭੱਜਣ ਲੱਗੇ ?
