Headlines

ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦੇ ਪਿਤਾ ਹਰਮਿੰਦਰ ਸਿੰਘ ਸਹੋਤਾ ਦਾ ਅੰਤਿਮ ਸੰਸਕਾਰ ਤੇ ਭੋਗ 16 ਅਪ੍ਰੈਲ ਨੂੰ

ਸਰੀ ( ਦੇ ਪ੍ਰ ਬਿ)- ਉਘੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਜਿਹਨਾਂ ਦੇ ਸਤਿਕਾਰਯੋਗ  ਪਿਤਾ ਸ. ਹਰਮਿੰਦਰ ਸਿੰਘ ਸਹੋਤਾ ,  ਬੜਾ ਪਿੰਡ (ਪੱਤੀ ਕਮਾਲਪੁਰ) ਜ਼ਿਲ੍ਹਾ ਜਲੰਧਰ ਬੀਤੇ ਦਿਨੀਂ  79 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ  ਸਨ, ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 16 ਅਪ੍ਰੈਲ ਦਿਨ ਬੁੱਧਵਾਰ ਨੂੰ ਬਾਦ ਦੁਪਹਿਰ 2:30 ਵਜੇ ਰਿਵਰਸਾਈਡ ਫਿਉਨਰਲ ਹੋਮ (7410 Hopcott Road, Delta) ਵਿਖੇ ਹੋਵੇਗਾ ।  ਭੋਗ ਤੇ ਅੰਤਿਮ ਅਰਦਾਸ  ਸ਼ਾਮ 4:00 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ/ਡੈਲਟਾ ਵਿਖੇ ਹੋਵੇਗੀ।

ਪਰਿਵਾਰ ਵਲੋਂ ਸਮੂਹ ਰਿਸ਼ਤੇਦਾਰਾਂ ਤੇ  ਨਜ਼ਦੀਕੀਆਂ ਨੂੰ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।

Leave a Reply

Your email address will not be published. Required fields are marked *