ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਸ਼ਮੂਲੀਅਤ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਗੁੱਜਰਪੁਰਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮਹਿਲ ਸਿੰਘ ਦੇ ਗ੍ਰਹਿ ਵਿਖੇ ਸੈਂਕੜੇ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ।ਸ਼ਾਮਲ ਹੋਣ ਵਾਲਿਆਂ ਮਹਿਲ ਸਿੰਘ,ਗੁਰਭੇਜ ਸਿੰਘ,ਕੁਲਵੰਤ ਸਿੰਘ,ਸਤਨਾਮ ਸਿੰਘ,ਬਿਕਰਮਜੀਤ ਸਿੰਘ,ਇੰਦਰਜੀਤ ਸਿੰਘ,ਸਾਹਿਬ ਸਿੰਘ, ਪ੍ਰਭਜੋਤ ਸਿੰਘ,ਬੀਰਾ ਸਿੰਘ,ਗੁਰਭੇਜ ਸਿੰਘ,ਜਰਨੈਲ ਸਿੰਘ,ਜਥੇਦਾਰ ਬੀਰ ਸਿੰਘ,ਗੁਰਪ੍ਰੀਤ ਸਿੰਘ,ਗੁਰਦੇਵ ਸਿੰਘ, ਹਰਜੀਤ ਸਿੰਘ ਆਦਿ ਮੋਹਤਬਰ ਲੋਕਾਂ ਸਮੇਤ ਪਰਿਵਾਰਾਂ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਜੀ ਆਇਆ ਕਿਹਾ ਅਤੇ ਪਾਰਟੀ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਹਾਹਾਕਾਰ ਮੱਚੀ ਪਈ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਹਨ,ਰੋਜਾਨਾ ਹੀ ਕਤਲ,ਸਮਗਲਿੰਗ,ਨਸ਼ਾ,ਲੁੱਟ ਖੋਹ,ਡਕੈਤੀ,ਫਿਰੌਤੀਆਂ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਪੰਜਾਬ ਦੀ ‘ਆਪ’ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਸੋਸ਼ਲ ਮੀਡੀਆ ਉੱਪਰ ਪੰਜਾਬ ਨੂੰ ਰੰਗਲਾ ਪੰਜਾਬ ਦੱਸ ਰਹੀ ਹੈ ਜੋ ਸਰਾਸਰ ਝੂਠ ਅਤੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ।ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਉੱਪਰ ਬੈਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਜੰਗਲ ਰਾਜ ਵਿੱਚ ਧਕੇਲਿਆ ਗਿਆ ਹੈ,ਜਿਸ ਕਾਰਨ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਗੰਭੀਰ ਬਣੀ ਹੋਈ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਰਤੀ ਜਨਤਾ ਪਾਰਟੀ ਨੂੰ ਇਸ ਕਰਕੇ ਤੀਸਰੇ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਭਾਰਤ ਦੇ ਜਿਸ ਵੀ ਸੂਬੇ ਵਿੱਚ ਭਾਜਪਾ ਸਰਕਾਰ ਹੈ ਉੱਥੋਂ ਦੇ ਲੋਕ ਬਹੁਤ ਹੀ ਸੁੱਖ-ਸ਼ਾਂਤੀ ਦੀ ਜਿੰਦਗੀ ਬਤੀਤ ਕਰ ਰਹੇ ਹਨ।ਇਸੇ ਕਰਕੇ ਪੰਜਾਬ ਦੇ ਭਲੇ ਲਈ ਭਾਜਪਾ ਨੂੰ ਹੀ ਆਪਣੀ ਹਰਮਨ ਪਿਆਰੀ ਅਤੇ ਪਹਿਲੀ ਪਸੰਦੀਦਾ ਪਾਰਟੀ ਮੰਨ ਰਹੇ ਹਨ।ਇਸ ਮੌਕੇ ‘ਤੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਜਸਕਰਨ ਸਿੰਘ ਗਿੱਲ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਪਵਨ ਦੇਵਗਨ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ,ਸਾਹਿਬ ਸਿੰਘ ਜੀਓਬਾਲਾ,ਲੱਖਾ ਸਿੰਘ ਚੋਹਲਾ ਸਾਹਿਬ,ਬਾਬਾ ਸੋਨਾ,ਨਿਸ਼ਾਨ ਸਿੰਘ, ਸਤਨਾਮ ਸਿੰਘ ਸ਼ਾਹ ਘੜਕਾ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਸਾਹਿਬਾਨ ਵੀ ਮੌਜੂਦ ਸਨ।