ਲੁਧਿਆਣਾ : 18 ਅਪ੍ਰੈਲ-ਸਤੀਸ਼ ਧਵਨ ਸਰਕਾਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ, ਸਮੂਹ ਅਧਿਆਪਕਾਂ ਅਤੇ ਸਾਹਿਤਕਾਰਾਂ ਨੇ ਮਿੰਨੀ ਪੱਤਿ੍ਰਕਾ ‘ਅਣੂ’ ਦਾ ਅੰਕ ਰੀਲੀਜ਼ ਕੀਤਾ। ਇਸ ਸਮੇਂ ਅਣੂ ਮੰਚ ਦੇ ਸੰਚਾਲਕ ਸੁਰਿੰਦਰ ਕੈਲੇ ਨੇ ਦੱਸਿਆ ਕਿ ਇਹ ਪੱਤਿ੍ਰਕਾ ਚੁਰੰਜਾ ਵਰ੍ਹੇ ਪਹਿਲਾਂ ਕਲਕੱਤੇ ਤੋਂ ਸ਼ੁਰੂ ਹੋਈ ਸੀ ਤੇ ਅੱਜ ਤੱਕ ਲਗਾਤਾਰ ਜਾਰੀ ਹੈ। ਪ੍ਰਿੰਸੀਪਲ ਸੰਧੂ ਨੇ ਕਿਹਾ ਕਿ ਮਿੰਨੀ ਰਚਨਾਵਾਂ ਦੀ ਇਹ ਪੱਤਿ੍ਰਕਾ ਸਾਡੇ ਰੁਝੇਵੇਂ ਭਰੇ ਸਮਿਆਂ ਵਿਚ ਵਧੇਰੇ ਕਾਰਗਰ ਹੈ। ਇਸ ਸਮੇਂ ਕਾਲਜ ਦੇ ਐਲੂਮਨਾਈ ਸ੍ਰੀ ਬਰਿਜ ਭੂਸ਼ਨ ਗੋਇਲ ਜੋ ਪੁਸਤਕ ਪ੍ਰੇਮੀ ਵੀ ਹਨ ਨੇ ਇਸ ਪੱਤਿ੍ਰਕਾ ਦੀ ਲੰਮੀ ਲਗਾਤਾਰਤਾ ਤੇ ਮਾਣ ਕਰਦਿਆਂ ਕਿਹਾ ਕਿ ਇਹ ਕੈਲੇ ਜੀ ਦਾ ਸਿਰੜ ਹੈ। ਇਸ ਸਮੇਂ ਹਾਜ਼ਿਰ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ‘ਅਣੂ’ ਆਪਣੇ ਆਪ ਵਿਚ ਸਾਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਇਕ ਦਿ੍ਰਸ਼ ਸਾਹਮਣੇ ਲੈ ਆਉਦੀ ਹੈ। ਅਕਾਡਮੀ ਦੇ ਪ੍ਰਬੰਧਕੀ ਬੋਰਡ ਮੈਂਬਰ ਵਾਹਿਦ (ਉਰਫ਼ ਸਤਨਾਮ ਸਿੰਘ) ਸਮੇਤ ਅਧਿਆਪਕ ਅਨੁਰਾਗ ਅਰੋੜਾ, ਦਿਲਬਾਗ ਸਿੰਘ, ਹਰਸਿਮਰਨ ਕੌਰ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਅਸ਼ੂਮਨੀ ਸਿੰਗਲਾ, ਸੁਖਜਿੰਦਰ ਕੌਰ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਗੀਤਾਂਜਲੀ ਪਪਰੇਜਾ ਆਦਿ ਸ਼ਾਮਿਲ ਸਨ।
ਅਣੂ ਦਾ ਜੂਨ 2025 ਅੰਕ ਸਰਕਾਰੀ ਕਾਲਜ, ਲੁਧਿਆਣਾ ਵਿਖੇ ਲੋਕ ਅਰਪਣ
