Headlines

ਭਾਈ ਮਹਿੰਦਰ ਸਿੰਘ ਮਹਿਸਮਪੁਰ ਨੂੰ ਸਦਮਾ – ਪੋਤਰੇ ਕਾਕਾ ਬਲਤੇਜ ਸਿੰਘ ਦਾ ਸਦੀਵੀ ਵਿਛੋੜਾ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਇਹ ਖਬਰ ਬੇਹਦ ਦੁਖੀ ਹਿਰਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ  ਸਿੱਖ ਹਲਕਿਆਂ ਵਿੱਚ ਜਾਣੀ-ਪਛਾਣੀ ਸ਼ਖਸੀਅਤ ਜਥੇਦਾਰ ਭਾਈ ਮਹਿੰਦਰ ਸਿੰਘ ਮਹਿਸਮਪੁਰ ਦੇ ਨੌਜਵਾਨ ਪੋਤਰੇ ਕਾਕਾ ਬਲਤੇਜ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਇਹ ਦਰਦ ਭਰੀ ਖਬਰ ਜਥੇਦਾਰ ਮਹਿੰਦਰ ਸਿੰਘ  ਨੇ ਭਰੇ ਮਨ ਨਾਲ ਸਾਂਝੀ ਕੀਤੀ ਹੈ। ਸਰੀ ਦਾ ਜੰਮਪਲ ਕਾਕਾ ਬਲਤੇਜ ਸਿੰਘ,  ਭਾਈ ਸੁਖਬੀਰ ਸਿੰਘ ਪੰਧੇਰ ਦਾ ਹੋਣਹਾਰ ਸਪੁੱਤਰ ਸੀ। ਇਸ ਦੁਖਦਾਈ ਵਿਛੋੜੇ ‘ਤੇ ਵੱਖ-ਵੱਖ ਸਿੱਖ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਭਾਈ ਮਹਿੰਦਰ ਸਿੰਘ ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਸਰੀ ਬੀਸੀ ਦੇ ਮੁਖ ਸੇਵਾਦਾਰ ਹਨ, ਜੋ ਕਿ ਪਹਿਲਾਂ ਕਾਫੀ ਸਮਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਵੀ ਸੇਵਾ ਨਿਭਾ ਚੁੱਕੇ ਹਨ। ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਹੈ ਕਿ ਇਹ ਦੁਖਦਾਈ ਸਦਮਾ ਝੱਲਣ ਦਾ ਪੰਧੇਰ ਪਰਿਵਾਰ ਨੂੰ ਬਲ ਬਖਸ਼ਣ ਅਤੇ ਭਾਣਾ ਮੰਨਣ ਦੀ ਹਿੰਮਤ ਦੇਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਜਥੇਦਾਰ ਭਾਈ ਮਹਿੰਦਰ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ 778 713 5121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *