Headlines

ਸਰੀ ਸੈਂਟਰ ਤੋਂ ਜਗਜੀਤਪਾਲ ਸਿੰਘ ਸੰਧੂ ਰਾਜਵੀਰ ਢਿੱਲੋਂ ਦੇ ਹੱਕ ਵਿਚ ਨਿੱਤਰੇ

ਸਰੀ ( ਨਵਰੂਪ)- ਜਗਜੀਤਪਾਲ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਦੇ ਹੱਕ ਵਿਚ ਮੋਰਚਾ ਸੰਭਾਲ ਰੱਖਿਆ ਹੈ। ਸ ਸੰਧੂ ਖੁਦ ਇਸ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲਈ ਉਮੀਦਵਾਰ ਸਨ ਪਰ ਪਾਰਟੀ ਵਲੋਂ ਰਾਜਵੀਰ ਢਿੱਲੋਂ ਨੂੰ ਉਮੀਦਵਾਰ ਨਾਮਜ਼ਦ ਕਰ  ਦਿੱਤਾ ਗਿਆ। ਇਸ ਮੌਕੇ ਜਗਜੀਤਪਾਲ ਸਿੰਘ ਸੰਧੂ ਨੇ ਕਿਹਾ ਕਿ ਉਹ ਪਾਰਟੀ ਪ੍ਰਤੀ ਵਫਾਦਾਰ ਹਨ ਤੇ ਰਾਜਵੀਰ ਸਿੰਘ ਉਹਨਾਂ ਦੇ ਭਰਾ ਸਮਾਨ ਹਨ। ਉਹਨਾਂ ਕਿਹਾ ਕਿ ਇਹ ਮੇਰੀ ਆਪਣੀ ਚੋਣ ਹੈ ਤੇ ਉਹਨਾਂ ਦੀ ਟੀਮ ਪੂਰੀ ਤਰਾਂ ਇਸ ਚੋਣ ਮੁਹਿੰਮ ਨੂੰ ਸਮਰਪਿਤ ਹੈ। ਇਸ ਮੌਕੇ ਉਹਨਾਂ ਦੇ ਨਾਲ ਬਲਵੀਰ ਸਿੰਘ ਢੱਟ, ਤੇਗਜੋਤ ਬੱਲ, ਦਿਲਬਾਲ ਧਾਲੀਵਾਲ, ਅਮਨ ਢਿੱਲੋਂ, ਸੰਦੀਪ ਤੂਰ, ਇਕਬਾਲ ਸੰਧੂ, ਜਸਦੀਪ ਸਿੱਧੂ, ਜਗਦੀਪ ਸੰਧੂ, ਬਲਵਿੰਦਰ ਧਾਲੀਵਾਲ ਤੇ ਬੂਟਾ ਸਿੰਘ ਬਰਾੜ ਵੀ ਹਾਜ਼ਰ ਸਨ।

ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਵਲੋਂ ਰਾਜਵੀਰ ਦੇ ਹੱਕ ਵਿਚ ਡੋਰ ਨਾਕਿੰਗ-

ਸਰੀ- ਸਰੀ ਦੇ ਉਘੇ ਕਬੱਡੀ ਪ੍ਰੋਮੋਟਰ ਅਤੇ ਚੇਅਰਮੈਨ ਰਵੀਦਾਸ ਕਬੱਡੀ ਕਲੱਬ ਸ ਬਲਬੀਰ ਸਿੰਘ ਬੈਂਸ ਨੇ ਆਪਣੇ ਸਾਥੀਆਂ ਸਮੇਤ ਸਰੀ ਸੈਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸ ਬੈੰਸ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਚੋਣਾਂ ਵਿਚ ਰਾਜਵੀਰ ਦੀ ਜਿੱਤ ਨੂੰ ਯਕੀਨਾ ਬਣਾਉਣਗੇ। ਉਹਨਾਂ ਨੇ ਇਕ ਸਮਰਪਿਤ ਵਲੰਟੀਅਰ ਵਾਂਗ ਘਰ ਘਰ ਜਾਕੇ ਸ ਢਿੱਲੋਂ ਨਾਲ ਡੋਰ ਨਾਕਿੰਗ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਸਿੰਘ ਇਕ ਪੜੇ ਲਿਖੇ ਸੂਝਵਾਨ, ਇਮਾਨਦਾਰ ਤੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਹਨ। ਉਹਨਾਂ ਕਿਹਾ ਕਿ ਰਾਜਵੀਰ ਸਿੰਘ ਵਰਗੇ ਉਮੀਦਵਾਰ ਹੀ ਸਿਆਸਤ ਵਿਚ ਆਕੇ ਲੋਕਾਂ ਦੇ ਸਹੀ ਪ੍ਰਤੀਨਿਧ ਹੋ ਸਕਦੇ ਹਨ ਤੇ ਦੂਸਰੇ ਲੀਡਰਾਂ ਨਾਲੋਂ ਕੁਝ ਵੱਖਰਾ ਕਰ ਸਕਦੇ ਹਨ।

Leave a Reply

Your email address will not be published. Required fields are marked *