ਬਾਬਾ ਮਾਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਸਮੂਹ ਨਿਹੰਗ ਸਿੰਘ ਦਲਾਂ, ਸੰਤ ਸਮਾਜ, ਧਾਰਮਿਕ ਸੰਸਥਾਵਾਂ ਨੇ ਦਸਤਾਰਾਂ ਭੇਟ ਕੀਤੀਆਂ-
ਬਟਾਲਾ:- 24 ਅਪ੍ਰੈਲ -ਗੁਰੂ ਨਾਨਕ ਤਰਨਾ ਦਲ ਮੜ੍ਹੀਆਂ ਵਾਲੇ ਦੇ ਮੁਖੀ ਬਾਬਾ ਮਾਨ ਸਿੰਘ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਵੱਖ-ਵੱਖ ਰਾਗੀ ਜਥਿਆਂ ਅਤੇ ਨਿਹੰਗ ਸਿੰਘਾਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਵੈਰਾਗਮਈ ਮਨੋਹਰ ਕੀਰਤਨ ਕੀਤਾ। ਉਪਰੰਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੇ ਖੁਲੇ ਪੰਡਾਲ ਵਿੱਚ ਸਜੇ ਧਰਾਮਿਕ ਦੀਵਾਨ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਿਆਂ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਮਾਨ ਸਿੰਘ ਸੱਚੇ ਸੁੱਚੇ ਗੁਰੂ ਘਰ ਦੇ ਸੇਵਕ ਸਨ ਉਨ੍ਹਾਂ ਦੀ ਰੂਹ ਆਤਮਿਕ ਰੰਗ ਵਿੱਚ ਪੂਰੀ ਤਰ੍ਹਾਂ ਲਵਲੀਨ ਸੀ। ਨਿਹੰਗੀ ਬਾਣੀ ਤੇ ਦਲ ਦੇ ਮੁਖੀ ਵਜੋਂ ਉਨ੍ਹਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਬਾਬਾ ਮਾਨ ਸਿੰਘ ਦਾ ਸਮੁੱਚਾ ਪ੍ਰੀਵਾਰ ਹੀ ਗੁਰੂ ਕਲਗੀਧਰ ਦੇ ਆਦੇਸ਼ਾਂ, ਮਨੋਰਥਾਂ ਨੂੰ ਸਮਰਪਿਤ ਨਿਹੰਗੀ ਬਾਣੇ ਅਤੇ ਗੁਰਬਾਣੀ ਤੇ ਗੁਰਸਿੱਖੀ ਦੀ ਮਹਿਮਾਂ ਵਾਲਾ ਹੈ, ਇਨ੍ਹਾਂ ਦੇ ਸਪੁੱਤਰ ਬਾਬਾ ਵਰਿਆਮ ਸਿੰਘ ਜੋ ਥੋੜਾ ਸਮਾਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ, ਗੁਰੂ ਘਰ ਦੇ ਸੁਚੱਜੇ ਕੀਰਤਨੀਏ ਸਨ, ਪੰਥਕ ਸਫਾ ਵਿੱਚ ਮੂਹਰੇ ਹੋ ਕੇ ਵਿਚਰਦੇ ਰਹੇ ਹਨ। ਉਨ੍ਹਾਂ ਕਿਹਾ ਬਾਬਾ ਮਾਨ ਸਿੰਘ ਦੇ ਪਾਲਣ ਪੋਸ਼ਣ ਤੇ ਅਸੀਸਾਂ ਸਦਕਾ ਹੀ ਅਜਿਹਾ ਹੋਇਆ। ਬਾਬਾ ਮਾਨ ਸਿੰਘ ਦੇ ਪੁੱਤਰ ਬਾਬਾ ਹਰੀ ਸਿੰਘ, ਬਾਬਾ ਮਨਜੀਤ ਸਿੰਘ ਬਹੁਤ ਹੀ ਮਿਲਣਹਾਰ ਤੇ ਗੁਰੂ ਘਰ ਦੇ ਸੱਚੇ ਪ੍ਰੇਮੀ ਹਨ। ਦਲ ਪੰਥ ਦੀ ਅਗਵਾਈ ਲਈ ਬਾਬਾ ਜਗਜੀਤ ਸਿੰਘ ਨੂੰ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਦਸਤਾਰਬੰਦੀ ਕੀਤੀ ਗਈ, ਉਪਰੰਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ, ਸੰਤ ਸਮਾਜ ਤੇ ਹੋਰ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਵੱਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ।ਬਾਬਾ ਬਲਬੀਰ ਸਿੰਘ ਨੇ ਕਿਹਾ ਇਨ੍ਹਾਂ ਨੇ ਗੁਰੂ ਦੀ ਬਾਣੀ ਤੇ ਬਾਣੇ ਦਾ ਪ੍ਰਚਾਰ ਵੀ ਵੱਧ ਚੜ੍ਹ ਕੇ ਕੀਤਾ, ਮੈਂ ਅਕਾਲ ਪੁਰਖ ਅੱਗੇ ਬੇਨਤੀ, ਅਰਦਾਸ ਜੋਦੜੀ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾ ‘ਚ ਨਿਵਾਸ ਦੇਣ ਪਿਛੇ ਪ੍ਰੀਵਾਰ, ਸਨੇਹੀਆਂ, ਗੁਰੂ ਦੇ ਪਿਆਰਿਆਂ ਨੂੰ ਵਿਛੋੜਾ ਸਹਿਣ ਦਾ ਬੱਲ ਬਖਸ਼ਣ। ਦਲ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬੁੱਢਾ ਦਲ ਤੋਂ ਇਲਾਵਾ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਜੋਗਾ ਸਿੰਘ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ, ਬਾਬਾ ਹਰਨਾਮ ਸਿੰਘ ਖਾਲਸਾ ਮਹਿਤਾ ਚੌਂਕ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮੇਜਰ ਸਿੰਘ ਸੋਢੀ ਤਰਨਾ ਦਲ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘਬੀਰ ਸਿੰਘ ਖਿਆਲਾ, ਸੰਤ ਮਨਪ੍ਰੀਤ ਸਿੰਘ ਦਿਲੀ ਵਾਲੇ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਈਸ਼ਰ ਸਿੰਘ ਪੁੱਤਰ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਬਾਬਾ ਛਿੰਦਾ ਸਿੰਘ, ਭਾਈ ਹਰਪਾਲ ਸਿੰਘ ਫਤਿਹਗੜ੍ਹ, ਬਾਬਾ ਰਾਜਾਰਾਮ ਸਿੰਘ, ਜਥੇ. ਰਣਜੀਤ ਸਿੰਘ, ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਬਾਬਾ ਸਵਰਨਜੀਤ ਸਿੰਘ ਬਾਬਾ ਬਕਾਲਾ, ਭਾਈ ਮੋਹਕਮ ਸਿੰਘ ਅਨੇਕਾਂ ਹੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁੰਮਾਇੰਦਿਆ ਨੇ ਸਮੂਲੀਅਤ ਕੀਤੀ।
ਫੋਟੋ ਕੈਪਸ਼ਨ:- 1. ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ।
- ਬਾਬਾਬਲਬੀਰ ਸਿੰਘ ਅਕਾਲੀ ਤੋਂ ਇਲਾਵਾ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਜੋਗਾ ਸਿੰਘ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ, ਬਾਬਾ ਹਰਨਾਮ ਸਿੰਘ ਖਾਲਸਾ ਆਦਿ ਬਾਬਾ ਜਗਜੀਤ ਸਿੰਘ ਦੀ ਦਸਤਾਰ ਬੰਦੀ ਕਰਦੇ ਹੋਏ।