ਸਰੀ, 25 ਅਪ੍ਰੈਲ (ਹਰਦਮ ਮਾਨ)-ਕੈਨੇਡਾ ਚੋਣਾਂ ਦੇ ਆਖਰੀ ਦਿਨਾਂ ਵਿੱਚ ਸ਼ਭਨਾਂ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਰੀ ਸੈਂਟਰ ਹਲਕੇ ਤੋਂ ਚੋਣ ਲੜ ਰਹੇ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਦੀ ਮੁਹਿੰਮ ਨੂੰ ਬਲਵੀਰ ਢੱਟ, ਤੇਗਜੋਤ ਬੱਲ, ਬਲਦੀਪ ਝੰਡ ਅਤੇ ਸ਼ਰੀ ਨੌਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਮੋਰਚਾ ਸੰਭਾਲ ਕੇ ਹਲਕੇ ਵਿੱਚ ਨੁੱਕੜ ਮੀਟਿੰਗਾਂ ਰਾਹੀ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਬਲਵੀਰ ਢੱਟ ਨੇ ਸਰਵੇ ਦੀ ਭਰੋਸੇ ਯੋਗਤਾ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਮ ਲੋਕ ਰਾਜਵੀਰ ਢਿੱਲੋਂ ਦੀ ਜਿੱਤ ਪ੍ਰਤੀ ਹਨ ਉਤਸਕ। ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਵੀਰ ਢਿੱਲੋਂ ਜਿਹਾ ਪੜਿਆ-ਲਿਖਿਆ, ਸੂਝਵਾਨ ਵਿਅਕਤੀ ਸਾਡੀ ਸਾਰਿਆਂ ਦੀ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰੇਗਾ।ਬਲਦੀਪ ਝੰਡ ਨੇ ਕਿਹਾ ਕਿ ਲਿਬਰਲ ਦੇ ਕਾਰਜਕਾਲ ‘ਚ ਆਮ ਆਦਮੀ ਦਾ ਜਿਊਣਾ ਮੁਹਾਲ ਹੋਇਆ ਅਤੇ ਹੁਣ ਲੋਕ ਦੁਬਾਰਾ ਕੈਨੇਡਾ ਨੂੰ ਪਹਿਲੇ ਜਿਹਾ ਵੇਖਣਾ ਚਾਹੁੰਦੇ ਹਨ। ਆਪਣੇ ਸਮਰਥਕਾਂ ਨਾਲ ਘਰ-ਘਰ ਡੋਰ ਨਾਕਿੰਗ,ਕਰ ਰਹੇ ਤੇਗਜੋਤ ਬੱਲ ਨੇ ਕਿਹਾ ਕਿ ਢਿੱਲੋਂ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣਗੇ। ਇਸ ਮੁਹਿੰਮ ਵਿੱਚ ਸੰਦੀਪ ਤੂਰ,ਰਾਜਵੀਰ ਬਾਜਵਾ,ਸੁੱਖ ਚੀਮਾ,ਜਗਦੀਪ ਸੰਧੂ,ਜੱਗੀ ਜੋਹਲ,ਇੱਕਬਾਲ ਸੰਧੂ,ਅਮਰੀਕ ਸਿੱਧੂ,ਰਿੱਕੀ ਬਾਜਵਾ,ਦੀਪ ਰੰਧਾਵਾ,ਪਰਮਿੰਦਰ ਵੀ ਭਰਪੂਰ ਯੋਗਦਾਨ ਪਾ ਰਹੇ ਹਨ।