ਸਰੀ ( ਕਾਹਲੋਂ)-– ਸਰੀ ਦੇ ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਸਿਟੀ ਆਫ਼ ਬਲੇਨ ਵਿੱਚ ਹੋਈ ਇੱਕ ਰਾਉਂਡਟੇਬਲ ਚਰਚਾ ਵਿੱਚ ਸ਼ਿਰਕਤ ਕੀਤੀ, ਜੋ ਕਿ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਰਹੱਦੀ ਵਪਾਰ ਅਤੇ ਸਥਾਨਕ ਅਰਥਚਾਰਿਆਂ ‘ਤੇ ਟੈਰਿਫ਼ ਦੇ ਪ੍ਰਭਾਵਾਂ ਉੱਤੇ ਕੇਂਦਰਿਤ ਸੀ। ਇਹ ਈਵੈਂਟ ਵਾਸ਼ਿੰਗਟਨ ਸਟੇਟ ਦੀ ਸੈਨੇਟਰ ਪੈਟੀ ਮਰੇ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸਥਾਨਕ ਕਾਰੋਬਾਰੀ, ਅਧਿਕਾਰੀ ਅਤੇ ਕਮਿਊਨਿਟੀ ਆਗੂ ਸ਼ਾਮਲ ਹੋਏ, ਜਿਨ੍ਹਾਂ ਨੇ ਮੌਜੂਦਾ ਟੈਰਿਫ਼ ਨੀਤੀਆਂ ਦੇ ਨਤੀਜਿਆਂ, ਖ਼ਾਸ ਤੌਰ ‘ਤੇ ਸਰਹੱਦੀ ਇਲਾਕਿਆਂ ਦੀਆਂ ਮੁਸ਼ਕਲਾਂ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ।
ਮੇਅਰ ਲੌਕ ਨੇ ਕਿਹਾ, “ਟੈਰਿਫ਼ ਸਿਰਫ਼ ਆਰਥਿਕ ਨੀਤੀਆਂ ਨਹੀਂ ਹਨ, ਬਲਕਿ ਇਹ ਸਾਡੇ ਲੋਕਾਂ ਅਤੇ ਕਾਰੋਬਾਰਾਂ ‘ਤੇ ਅਜਿਹੇ ਟੈਕਸ ਹਨ, ਜੋ ਸਾਡੇ ਕਮਿਊਨਿਟੀਆਂ ਦੇ ਢਾਂਚੇ ਨੂੰ ਖ਼ਤਰੇ ਵਿੱਚ ਪਾ ਰਹੇ ਹਨ”। “ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਦੇ ਹੋਏ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਕਮਿਊਨਿਟੀਆਂ ਦੀ ਰੱਖਿਆ ਕਰਨ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀਆਂ ਵਪਾਰ ਦੀਆਂ ਇਨਸਾਫ਼ ਪੂਰਨ ਵਪਾਰ ਨੀਤੀਆਂ ਲਈ ਆਵਾਜ਼ ਉਠਾਉਣ ਲਈ ਇਕੱਠੇ ਹੋਈਏ। ਬੀ.ਸੀ. ਅਤੇ ਵਾਸ਼ਿੰਗਟਨ ਸਟੇਟ ਨਾਲ ਲੰਬਾ ਅਤੇ ਮਜ਼ਬੂਤ ਰਿਸ਼ਤਾ ਰਿਹਾ ਹੈ, ਅਤੇ ਹੁਣ ਇਹ ਲੋੜ ਹੈ ਕਿ ਅਸੀਂ ਇਕੱਠੇ ਕੰਮ ਕਰੀਏ। ਇੱਕ ਦੂਜੇ ਦੇ ਗੁੰਝਲਦਾਰ ਅਰਥਤੰਤਰ ਨਾਲ ਜੁੜੇ ਹੋਏ ਗੁਆਂਢੀਆਂ ਵਜੋਂ, ਹੁਣ ਖੁੱਲ੍ਹਾ ਵਪਾਰ ਅਤੇ ਸਹਿਯੋਗ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੈ।”
ਆਪਣੇ ਦੌਰੇ ਦੌਰਾਨ, ਮੇਅਰ ਲੌਕ ਨੇ ਪੈਸੀਫਿਕ ਨਾਰਥਵੈਸਟ ਦੇ ਆਰਥਿਕ ਪੱਖੋਂ ਜੁੜੇ ਹੋਏ ਦੱਸਦੇ ਕਿਹਾ ਕਿ ਇਤਿਹਾਸਕ ਤੌਰ ਤੇ ਮੁਫ਼ਤ ਵਪਾਰ ਦੇ ਸਾਂਝੇ ਲਾਭਾਂ ਨੇ ਦੋਵਾਂ ਖੇਤਰਾਂ ਨੂੰ ਮਜ਼ਬੂਤ ਕੀਤਾ ਹੈ। ਪੱਛਮੀ ਕੈਨੇਡਾ ਵਿੱਚ ਸਭ ਤੋਂ ਵੱਡੇ ਸਰਹੱਦੀ ਲਾਂਘੇ ਵਜੋਂ, ਸਰੀ ਭਾਈਚਾਰੇ ਰਾਹੀਂ ਰੋਜ਼ਾਨਾ ਵਪਾਰ ਦੀ ਧੜਕਣ ਨੂੰ ਮਹਿਸੂਸ ਕਰਦਾ ਹੈ।
ਮੇਅਰ ਲੌਕ ਨੇ ਕਿਹਾ, “ਮੈਂ ਵਾਸ਼ਿੰਗਟਨ ਸਟੇਟ ਦੀ ਸੈਨੇਟਰ ਪੈਟੀ ਮਰੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਸਰੀ, ਬਲੇਨ ਅਤੇ ਪੂਰੇ ਪੈਸੀਫਿਕ ਨੌਰਥਵੈਸਟ ਲਈ ਇੱਕ ਚੰਗੇ ਭਵਿੱਖ ਦੀ ਉਮੀਦ ਵਾਲੀ ਗੱਲਬਾਤ ਲਈ ਇਕੱਠਾ ਕਰਨ ਵਿੱਚ ਆਪਣੀ ਅਗਵਾਈ ਕਰ ਦ੍ਰਿਸ਼ਟੀਕੋਣ ਦਿੱਤਾ”
ਕੈਪਸ਼ਨ: ਸਰੀ ਦੀ ਮੇਅਰ ਬਰੈਂਡਾ ਲੌਕ 24 ਅਪ੍ਰੈਲ 2025 ਨੂੰ ਬਲੇਨ ਵਿੱਚ ਟੈਰਿਫ਼ ਰਾਊਂਡਟੇਬਲ ਚਰਚਾ ਵਿੱਚ ਸ਼ਾਮਲ ਹੋਈ, ਜਿਸ ਵਿੱਚ ਵਾਸ਼ਿੰਗਟਨ ਸੈਨੇਟਰ ਪੈਟੀ ਮਰੇ (ਵਿੱਚਕਾਰ), ਬਲੇਨ ਦੀ ਮੇਅਰ ਮੈਰੀ ਲੂ ਸਟੀਵਰਡ (ਸਭ ਤੋਂ ਖੱਬੇ), ਸਥਾਨਕ ਕਾਰੋਬਾਰੀ, ਅਧਿਕਾਰੀ ਅਤੇ ਕਮਿਊਨਿਟੀ ਨੇਤਾ ਸ਼ਾਮਲ ਸਨ, ਜਿਨ੍ਹਾਂ ਨੇ ਮੌਜੂਦਾ ਟੈਰਿਫ਼ ਨੀਤੀਆਂ ਦੇ ਪ੍ਰਭਾਵਾਂ ਉੱਤੇ ਚਿੰਤਾ ਜਤਾਈ।