Headlines

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ ਚੋਣ ਵਿਚ ਰਾਜਿੰਦਰ ਸਿੰਘ ਢਿੱਲੋਂ ਦੀ ਸਲੇਟ ਜੇਤੂ ਰਹੀ

ਢਿੱਲੋ ਬੀਬੀ ਗਰੇਵਾਲ ਨੂੰ 197 ਵੋਟਾਂ ਨਾਲ ਹਰਾਕੇ ਪ੍ਰਧਾਨ ਚੁਣੇ ਗਏ-

ਐਬਸਫੋਰਡ ( ਦੇ ਪ੍ਰ ਬਿ)-ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਲਈ ਅੱਜ ਪਈਆਂ ਵੋਟਾਂ ਦੇ ਦੇਰ ਰਾਤ ਆਏ ਨਤੀਜਿਆਂ ਵਿਚ ਰਾਜਿੰਦਰ ਸਿੰਘ ਰਾਜੂ ਦੀ ਸਲੇਟ ਜੇਤੂ ਰਹੀ । ਪ੍ਰੀਜਾਈਡਿੰਗ ਅਫਸਰ ਗੁਰਤੇਜ ਸਿੰਘ ਗਿੱਲ ਤੇ ਡਿਪਟੀ ਅਫਸਰ ਰਣਧੀਰ ਕੈਲੇ ਦੇ ਦਸਤਖਤਾਂ ਹੇਠ ਜਾਰੀ ਨਤੀਜਿਆਂ ਮੁਤਾਬਿਕ ਕੁੱਲ 4178 ਵੋਟਾਂ ਪੋਲ ਹੋਈਆਂ ਜਿਹਨਾਂ ਚੋਂ 51 ਵੋਟਾਂ ਰੱਦ ਹੋਈਆਂ ਤੇ ਕੁਲ ਯੋਗ 4127 ਵੋਟਾਂ ਚੋਂ ਪ੍ਰਧਾਨਗੀ ਲਈ ਉਮੀਦਵਾਰ ਰਾਜਿੰਦਰ ਸਿੰਘ ਰਾਜੂ 2143 ਵੋਟਾਂ ਲੈਕੇ ਵਿਰੋਧੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਗਰੇਵਾਲ ਦੀਆਂ 1946 ਵੋਟਾਂ ਦੇ ਮੁਕਾਬਲੇ 197 ਵੋਟਾਂ ਨਾਲ ਜੇਤੂ ਰਹੇ। ਹੋਰ ਅਹੁਦੇਦਾਰਾਂ ਵਿਚ ਮੀਤ ਪ੍ਰਧਾਨ ਵਜੋਂ  ਜਗਦੇਵ ਸਿੰਘ ਗਿੱਲ ( 2069 ਵੋਟਾਂ), ਸੈਕਟਰੀ  ਲਖਵਿੰਦਰ ਸਿੰਘ ਬਰਾੜ ( 2034 ਵੋਟਾਂ), ਰਿਕਾਰਡ ਸੈਕਟਰੀ  ਬਲਜਿੰਦਰ ਸਿੰਘ ਬੈਂਸ ( 2068 ਵੋਟਾਂ), ਰਿਕਾਰਡ ਸੈਕਟਰੀ ਗੁਰਬੀਰ ਸਿੰਘ ਬਰਾੜ ( 2058 ਵੋਟਾਂ), ਖਜਾਨਚੀ ਅਮਰ ਸਿੰਘ ਧਾਲੀਵਾਲ ( 2078 ਵੋਟਾਂ) ਅਤੇ ਸਹਾਇਕ ਸੈਕਟਰੀ ਬਲਿਹਾਰ ਸਿੰਘ ਤੱਖਰ ( 2023 ਵੋਟਾਂ) ਤੋਂ ਇਲਾਵਾ ਮਲਕੀਤ ਸਿੰਘ ਤੂਰ, ਮਨਜਿੰਦਰ ਸਿੰਘ ਔਜਲਾ, ਅਮਰੀਕ ਸਿੰਘ ਵਿਰਕ, ਗੁਰਮੇਲ ਸਿੰਘ ਸੰਧੂ, ਸੁਰਜੀਤ ਸਿੰਘ ਸਿੱਧੂ ਤੇ ਅਮਰਜੀਤ ਸਿੰਘ ਨਾਰੰਗ ( ਸਾਰੇ ਡਾਇਰੈਕਟਰ) ਚੁਣੇ ਗਏ।

ਗਿਣਤੀ ਕੇਂਦਰ ਦੇ ਬਾਹਰ ਚੋਣ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਉਮੀਦਵਾਰ ਤੇ ਉਹਨਾਂ ਦੇ ਸਮਰਥਕ।

Leave a Reply

Your email address will not be published. Required fields are marked *