ਸੰਗਤਾਂ ਦੇ ਭਾਰੀ ਸਮਰਥਨ ਸਦਕਾ ਰਾਜਿੰਦਰ ਸਿੰਘ ਢਿੱਲੋਂ ਦੀ ਸਲੇਟ ਦੇ ਹਿੱਸੇ ਆਈ ਸੇਵਾ-
ਗੁਰਦੇਵ ਸਿੰਘ ਆਲਮਵਾਲਾ-
ਐਬਸਫੋਰਡ :-ਅਪ੍ਰੈਲ 27/2025 ਦਿਨ ਐਤਵਾਰ ਦਾ ਦਿਹਾੜਾ ਫਰੇਜ਼ਰ ਵੈਲੀ ਦੇ ਲੋਕਾਂ ਵਾਸਤੇ ਖ਼ਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਏਸ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈਕੇ ਦੋ ਸਲੇਟਾਂ ਮੈਦਾਨ ਵਿੱਚ ਆਹਮੋ ਸਾਹਮਣੇ ਸਨ। ਇਕ ਸਲੇਟ ਸਰਦਾਰ ਰਾਜਿੰਦਰ ਸਿੰਘ ਢਿੱਲੋਂ (ਰਾਜੂ) ਵਲੋ ਕੁੱਲ 13 ਡਾਇਰੈਕਟਰ ਸਨ। ਦੂਸਰੇ ਪਾਸੇ ਬੀਬੀ ਜਸਵਿੰਦਰ ਕੌਰ ਗਰੇਵਾਲ ਦੀ ਸਲੇਟ ਦੇ ਵੀ 13 ਡਾਇਰੈਕਟਰ ਸਨ। ਸਵੇਰੇ 8 ਵਜੇ ਸ਼ੁਰੂ ਹੋਈ ਚੋਣ ਦੇਰ ਸ਼ਾਮ ਦੇ 8 ਵਜੇ ਤੱਕ ਨਿਰਵਿਘਨ ਜਾਰੀ ਰਹੀ, ਬਾਰਾਂ ਘੱਟੇ ਦੇ ਚੱਲੇ ਪੋਲਿੰਗ ਸਟੇਸ਼ਨ ਉੱਤੇ ਕੁੱਲ ਵੋਟ 4178 ਪੋਲ ਹੋਈਆਂ।
ਇਲੈਕਸ਼ਨ ਦੇ ਪ੍ਰਧਾਨ ਅਫਸਰ ਸ. ਗੁਰਤੇਜ ਸਿੰਘ ਗਿੱਲ (ਸਾਬਕਾ ਮੀਤ ਪ੍ਰਧਾਨ) ਪਿਛਲਾ ਪਿੰਡ ਡਾਲ਼ਾ ਜਿਲਾ ਮੋਗਾ ਸਨ। ਉਹਨਾਂ ਦੇ ਨਾਲ ਸਹਾਇਕ ਅਫਸਰ ਸ ਰਣਧੀਰ ਸਿੰਘ ਕੈਲ਼ੇ ਤੇ ਸ ਜਸਵੀਰ ਸਿੰਘ ਮਾਣਕੂ ਸਨ। ਦੋਨਾਂ ਧਿਰਾਂ ਦੇ ਵਲੰਟੀਅਰ ਬੱਚੇ ਬੱਚੀਆਂ ਅੰਦਰ ਚੋਣ ਨਿਪਟਾਉਣ ਵਾਸਤੇ ਸਹਿਯੋਗ ਦੇਕੇ ਸੇਵਾ ਕਰ ਰਹੇ ਸਨ। ਬਾਹਰ ਮੌਸਮ ਸੁਹਾਵਣਾ ! ਬਹੁਤ ਵਧੀਆ ਸੀ। ਸਵੇਰੇ 2 ਕੁ ਵਜੇ ਤੱਕ ਕੁਝ ਬਦਲਵਾਈ ਰਹੀ ਫਿਰ ਸਾਰਾ ਦਿਨ ਧੁੱਪ ਚਮਕਦੀ ਦੇ ਲਿਸ਼ਕਾਰੇ ਪੈਂਦੇ ਰਹੇ। ਇੰਡੀਆ ਤੋਂ ਲਿਆਂਦੇ ਕੁੱੜਤੇ ਪਜਾਮਿਆ ਤੇ ਨਵੇਂ ਸੂਟਾਂ ਵਿੱਚ ਸਜੇ ਵਰਕਰਾਂ ਵਿੱਚ ਚੋਣਾਂ ਦਾ ਜੋਸ਼ ਦਿਖਾਈ ਦੇ ਰਿਹਾ ਸੀ। ਮੱਧਮ ਹਵਾ ਵਗਦੀ ਕਰਕੇ ਮੱਠੀ ਮੱਠੀ ਠੰਡ ਵੀ ਸੀ ਪਰ ਓਨੀਂ ਠੰਢ ਨਹੀਂ ਸੀ ਜਿੰਨੀ 2023 ਦੀਆਂ ਇਲੈਕਸ਼ਨ ਮੌਕੇ ਤੰਬੂਆਂ ਵਿੱਚ ਹੀਟਰ ਚਲਾਉਣੇ ਪੈ ਗਏ ਸਨ। ਇਸ ਵਾਰ ਗੁਰਦੁਆਰਾ ਸਾਹਿਬ ਜੀ ਦੀ ਪ੍ਰਪਰਟੀ ਤੋਂ ਬਾਹਰ ਦੋਨਾਂ ਸਲੇਟਾਂ ਦੇ ਬੂਥ ਵੀ ਲੱਗੇ ਹੋਏ ਸਨ ਜੋ ਆਏ ਵੋਟਰਾਂ ਦੀ ਸੇਵਾ ! ਚਾਹ ਪਕੌੜੇ ਜਲੇਬੀਆਂ ਤੇ ਖੋਏ ਦੀਆਂ ਪਿੰਨੀਆਂ ਵਰਤਾ ਕੇ, ਸੇਵਾ ਕਰ ਰਹੇ ਸਨ ਨਾਲੋ ਨਾਲ ਵੋਟਰਾਂ ਦੇ ਵੋਟ ਨੰਬਰ ਲੱਭ ਕੇ ਮੈਬਰਾਂ ਨੂੰ ਸਹੂਲਤ ਦਿੱਤੀ ਜਾ ਰਹੀ ਸੀ। ਗਹਿਮਾਂ ਗਹਿਮੀ ਦਾ ਮਹੌਲ ਬਣਿਆ ਹੋਇਆ ਸੀ। ਢਿੱਲੋਂ ਸਾਹਿਬ ਵਾਲੇ ਬੂਥ ਉੱਪਰ ਕੁਝ ਜਿਆਦਾ ਹੀ ਰੌਣਕ ਦਿਸ ਰਹੀ ਸੀ ਇਸ ਕਰਕੇ ਜਿੱਤਣ ਦੇ ਆਸਾਰ ਸਵੇਰ ਤੋਂ ਹੀ ਉਹਨਾਂ ਦੇ ਵੱਧ ਨਜ਼ਰ ਆ ਰਹੇ ਸਨ। ਦੋਨਾਂ ਬੂਥਾਂ ਦੀ ਦਿੱਖ ਤੋਂ ਲੋਕ ਅਗਾਊ ਕਿਆਸਰਾਈਆਂ ਲਾ ਰਹੇ ਸਨ ਕਿ ਕੌਣ ਮੋਰਚਾ ਫਤਹਿ ਕਰਦਾ।
ਮੱਧਮ ਰਫ਼ਤਾਰ ਨਾਲ ਵੋਟਰ ਆਪਣੇ ਜਮਹੂਰੀ ਹੱਕ ਵੋਟ ਦਾ ਇਸਤੇਮਾਲ ਕਰਕੇ ਚੋਣਾਂ ਵਿੱਚ ਹਿੱਸਾ ਲੈ ਰਹੇ ਸਨ। ਕੁੱਲ ਵੋਟ 4178 ਪੋਲ ਹੋਈ। ਜਿਸ ਵਿੱਚੋਂ 45 ਵੋਟਾਂ ਕਿਸੇ ਕਾਰਨ (ਵੋਟ ਲਿਸਟ ਦੀ ਸ਼ੁਧਾਈ ਨਾਂ ਹੋਣੇ) ਰੀਜੈਕੱਟ ਅਤੇ 6 ਵੋਟਾਂ ਸਪਿਲ ਕਰਕੇ, ਬਾਕੀ ਦੀਆਂ ਪੋਲ ਹੋਈਆਂ 4127 ਵੋਟਾਂ ਨੂੰ ਸਹੀ ਕਰਾਰ ਦਿੱਤਾ ਗਿਆ। ਪ੍ਰਧਾਨ ਦੀ ਚੋਣ ਲੜ ਰਹੇ ਸ ਰਾਜਿੰਦਰ ਸਿੰਘ ਢਿੱਲੋਂ ਜਿਹੜੇ ਪੰਜਾਬ ਦੇ ਪਿੰਡ ਢਿਲਵਾਂ (ਕੋਟਕਪੂਰਾ) ਇਲਾਕੇ ਨਾਲ ਸਬੰਧਤ ਹਨ ਜਿੰਨਾ 2143 ਵੋਟਾਂ ਉੱਤੇ ਆਪਣਾ ਹੱਕ ਪ੍ਰਾਪਤ ਕੀਤਾ ਇਸ ਦੇ ਦੂਸਰੇ ਪਾਸੇ ਚੋਣ ਲੜ ਰਹੀ ਬੀਬੀ ਜਸਵਿੰਦਰ ਕੌਰ ਗਰੇਵਾਲ ਪੰਜਾਬ ਦੇ ਪਿੰਡ ਝਾਡਿਆਂ ਨਾਲ ਸਬੰਧਿਤ ਉਹਨਾਂ ਨੇ 1946 ਵੋਟਾਂ ਪ੍ਰਾਪਤ ਕੀਤੀਆਂ। ਮੀਤ ਪ੍ਰਧਾਨ ਸ ਜਗਦੇਵ (ਮੱਖਣ) ਸਿੰਘ ਗਿੱਲ ਪਿੱਛੇ ਪੰਜਾਬ ਦਾ ਇਨਕਲਾਬੀ ਪਿੰਡ ਅੱਚਰਵਾਲ (ਲੁਧਿਆਣਾ) ਨੂੰ 2069 ਵੋਟਾਂ ਮਿਲੀਆਂ । ਉਲਟ ਧੜੇ ਦੇ ਉਮੀਦਵਾਰ ਸ ਹਰਵਿੰਦਰਪਾਲ ਸਿੰਘ ਤੂਰ ਨੂੰ 1904 ਵੋਟ ਮਿਲੇ, ਸ ਲਖਵਿੰਦਰ (ਬਾਗ਼ੀ) ਸਿੰਘ ਬਰਾੜ ਪਿਛਲਾ ਮਸ਼ਹੂਰ ਪਿੰਡ ਰੋਡੇ ਨੇੜੇ ਬਾਘਾ ਪੁਰਾਣਾ ਨੂੰ 2034 ਵੋਟ ਮਿਲੇ ਜਦ ਕਿ ਦੂਸਰੀ ਸਲੇਟ ਦੇ ਸ ਜਸਕਰਨ ਸਿੰਘ (ਛੀਨੀਵਾਲ) ਧਾਲੀਵਾਲ ਨੂੰ 1930 ਵੋਟ ਮਿਲੇ। ਰਿਕਾਰਡਿੰਗ ਸੈਕਟਰੀ ਬਲਜਿੰਦਰ ਸਿੰਘ ਬੈਂਸ ਪਿੱਛਾ ਮਾਹਲਪੁਰ (ਹੁਸ਼ਿਆਰਪੁਰ) ਨੂੰ 2068 ਦੂਸਰੀ ਧਿਰ ਦੇ ਸਰਦਾਰ ਜਗਜੀਤ ਸਿੰਘ ਢਿੱਲੋਂ ਨੂੰ 1888 ਵੋਟਾਂ ਮਿਲੀਆਂ, ਦੂਸਰੇ ਰਿਕਾਰਡਿੰਗ ਸੈਕਟਰੀ ਸਰਦਾਰ ਗੁਰਬੀਰ ਸਿੰਘ ਬਰਾੜ (ਆਲਮਵਾਲਾ) ਨੇ 2058 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਦ ਕਿ ਉਹਨਾਂ ਦੇ ਵਿਰੋਧੀ ਇਲੈਕਸ਼ਨ ਲੜ ਰਹੇ ਸਰਦਾਰ ਹਰਦੀਪ ਸਿੰਘ ਹੈਰੀ ਪਿਛਲਾ ਪਿੰਡ ਮਹਿਲ ਖੁਰਦ (ਬਰਨਾਲ਼ਾ) ਨੂੰ 1894 ਵੋਟਾਂ ਉਹਨਾਂ ਦੇ ਹਿੱਸੇ ਆਈਆਂ, ਖਜਾਨਚੀ ਅਮਰ ਸਿੰਘ ਧਾਲੀਵਾਲ ਪਿਛਲਾ ਪਿੰਡ ਬੱਧਨੀ ਕਲਾਂ ਨੇੜੇ ਲੋਪੋ, ਪਰ ਜਿਆਦਾ ਪਾਣੀ ਨਾਨਕੇ ਪਿੰਡ ਢੁਡੀਕੇ ਦਾ ਪੀਤਾ ਕਰਕੇ ਨੂੰ 2078 ਵੋਟਾਂ ਮਿਲੀਆਂ ਜਦ ਕਿ ਦੂਸਰੇ ਪਾਸੇ ਸਰਦਾਰ ਹਰਦੀਪ ਸਿੰਘ ਪਰਮਾਰ ਨੂੰ 1876 ਵੋਟ ਮਿਲੇ। ਸਹਾਇਕ ਖਜਾਨਚੀ ਸਰਦਾਰ ਬਲਹਾਰ ਸਿੰਘ ਤੱਖਰ ਪਿੰਡ ਸ਼ੰਕਰ (ਜਲੰਧਰ) ਨੂੰ 2023 ਤੇ ਦੂਸਰੇ ਪਾਸੇ ਦੇ ਕੈਡੀਡੇਟ ਸਰਦਾਰ ਅੰਮ੍ਰਿਤਪਾਲ ਸਿੰਘ ਧਾਲੀਵਾਲ ਨੂੰ 1926 ਵੋਟ ਮਿਲੇ, ਮੈਂਬਰ ਸਰਦਾਰ ਮਲਕੀਤ ਸਿੰਘ ਤੂਰ ਪਿੰਡ ਖੋਸਾ ਪਰ ਇਸ ਨੇ ਵੀ ਜਿਆਦਾ ਪਾਣੀ ਪਿੰਡ ਆਲਮਵਾਲੇ ਦਾ ਪੀਤਾ (ਮੋਗਾ) ਨੂੰ 2045 ਤੇ ਦੂਸਰੀ ਧਿਰ ਦੇ ਮੈਂਬਰ ਸਰਦਾਰ ਪਲਵਿੰਦਰ ਸਿੰਘ ਅਟਵਾਲ ਨੂੰ 1887 ਵੋਟਾਂ ਮਿਲੀਆਂ, ਦੂਸਰੇ ਮੈਂਬਰ ਸਰਦਾਰ ਮਨਜਿੰਦਰ (ਮਿੰਟਾ) ਸਿੰਘ ਔਜਲਾ ਨੇ 2052 ਵੋਟ ਪ੍ਰਾਪਤ ਕੀਤੇ ਦੁਸਰੀ ਧਿਰ ਦੇ ਉਮੀਦਵਾਰ ਸਰਦਾਰ ਹਰਜੀਤ ਸਿੰਘ ਖੰਗੂੜਾ (ਟੱਲੇਵਾਲ) ਨੂੰ 1897 ਵੋਟ ਮਿਲੇ, ਤੀਸਰੇ ਮੈਂਬਰ ਸਰਦਾਰ ਅਮਰੀਕ ਸਿੰਘ ਵਿਰਕ ਨੂੰ 2031 ਵੋਟਾਂ ਜਦ ਕਿ ਦੂਸਰੀ ਧਿਰ ਦੇ ਮੈਂਬਰ ਸਰਦਾਰ ਮਨਿੰਦਰ ਸਿੰਘ ਗਿੱਲ (ਸਾਬਕਾ ਪ੍ਰਧਾਨ) ਪਿਛਲਾ ਸਬੰਧਤ ਪਿੰਡ ਭਰੋਵਾਲ (ਲੁਧਿਆਣਾ) ਨੂੰ 1952 ਵੋਟ ਮਿਲੇ, ਚੌਥੇ ਮੈਂਬਰ ਸਰਦਾਰ ਗੁਰਮੇਲ ਸਿੰਘ ਸੰਧੂ ਮਾਣੂੰਕੇ (ਜਗਰਾਵਾਂ) ‘ਜੈਪੁਰ ਵਾਲਿਆਂ’ ਨੂੰ 2046 ਤੇ ਦੂਸਰੀ ਧਿਰ ਸਰਦਾਰ ਜਗਮੋਹਣ ਸਿੰਘ ਗਿੱਲ ਨੂੰ 1896 ਵੋਟ ਪਏ, ਪੰਜਵੇ ਮੈਂਬਰ ਸਰਦਾਰ ਸੁਰਜੀਤ ਸਿੰਘ ਗਿੱਲ 2061 ਤੇ ਬੀਬੀ ਤੇਜਵਿੰਦਰ ਕੌਰ ਸਿੱਧੂ 1881, ਛੇਵੇਂ ਮੈਬਰ ਸਰਦਾਰ ਅਮਰੀਕ ਸਿੰਘ ਨਾਰੰਗ ਮਸ਼ਹੂਰ ਪਿੰਡ ਢੁੱਡੀਕੇ 2055 ਵੋਟ ਸਰਦਾਰ ਹਰਮਨ ਸਿੰਘ ਪੱਡਾ 1883 ਵੋਟ ਹੀ ਲੈ ਸਕੇ। ਸਰਦਾਰ ਰਾਜਿੰਦਰ ਸਿੰਘ ਢਿੱਲੋਂ ਦਾ ਸਾਰੀ ਦੀ ਸਾਰੀ ਸਲੇਟ ਜੇਤੂ ਰਹੀ।
ਇਸ ਇਲੈਕਸ਼ਨ ਵਿਚ ਆਮਂ ਮੁੱਦਿਆਂ ਦੀ ਚਰਚਾ ਨਾਲੋਂ ਨਾਲ ਚੱਲਦੀ ਰਹੀ, ਪਰ ਕੁਝ ਹੱਟ ਕੇ ਏਜੰਡੇ ਵੀ ਭਾਰੂ ਰਹੇ, ਲੰਗਰ ਹਾਲ ਵਿਚ ਮੇਜ਼ ਕੁਰਸੀਆਂ ਬਾਰੇ ਦੋਨਾਂ ਧਿਰਾਂ ਵੱਧ ਚੜ੍ਹ ਕੇ ਪ੍ਰਚਾਰ ਕੀਤਾ, ਭਾਵੇਂ ਇਕ ਧੜਾ ਪਹਿਲਾਂ ਤੋਂ ਹੀ ਕੁਰਸੀਆਂ ਪ੍ਰਤੀ ਹਮੇਸ਼ਾ ਸੁਹਿਰਦ ਤੇ ਹਾਂ ਪੱਖੀ ਰਿਹਾ, ਜਦ ਕਿ ਦੂਸਰੀ ਧਿਰ ਦੀ ਮਜਬੂਰੀ ਬਣ ਗਈ ਕਿ ਕੁਰਸੀਆਂ ਦੀ ਭਰਵਾਈ ਦਾ ਪ੍ਰਚਾਰ ਕਰਨਾਂ ਪਿਆ। ਭਾਰਤੀ ਕੌਸਲੇਟ ਨੂੰ ਗੁਰੂ ਘਰ ਬੁਲਾ ਕੇ ਸੇਵਾਵਾਂ ਲੈਣ ਦਾ ਮਸਲਾ ਸਭ ਤੋਂ ਵੱਧ ਗਰਮ ਰਿਹਾ ਕਿਉਂਕਿ ਪਿਛਲੇ ਦੋ ਸਾਲਾਂ ਵਿਚ ਇਕ ਧਿਰ ਭਾਰਤੀ ਕੌਂਸਲੇਟ ਸੇਵਾਵਾਂ ਲੈਣ ਵਿੱਚ ਹਮੇਸ਼ਾ ਸ਼ਾਹਦੀ ਭਰਦੀ ਤੇ ਜਿੰਮੇਵਾਰੀ ਚੁੱਕਦੀ ਰਹੀ ਜਦ ਕਿ ਦੂਸਰੀ ਧਿਰ ਵਿਖਾਵਾਕਾਰੀਆਂ ਨੂੰ ਬਾਹਰ ਚਾਹ ਪਿਆ ਕੇ ਹਲਾਸ਼ੇਰੀ ਦਿੰਦੀ ਦਿਖਾਈ ਦਿੱਤੀ। ਇਕ ਪਾਸੇ ਇਕ ਧਿਰ ਦੀ ਪੱਕੀ ਵਚਨਬੱਧਤਾ ਸੀ ਕਿ ਸੇਵਾਵਾਂ ਮਿਲਦੀਆਂ ਰਹਿਣਗੀਆਂ ਪਰ ਦੂਸਰਿਆਂ ਦੀ ਭਾਰਤੀ ਕੌਂਸਲੇਟ ਸੇਵਾਵਾਂ ਲਿਆਉਣ ਦਾ ਸਿਰਫ਼ ਇਕ ਇਲੈਕਸ਼ਨ ਪ੍ਰਾਪੇਗੰਡਾ ਸੀ। ਪਿਛਲੇ ਸਾਲ ਉਹ ਭਾਰਤੀ ਕੌਂਸਲੇਟ ਸੇਵਾਵਾਂ ਵਾਲੇ ਦਿਨ ਘੱਟ ਵਿਖਾਈ ਦਿੱਤੇ ਜੋ ਕੁਝ ਆਏ ਵੀ ਉਹਨਾਂ ਦੇ ਚਿਹਰੇ ਵੀ ਖ਼ੁਸ਼ ਨਹੀਂ ਸਨ ਦਿਖਾਈ ਦਿੱਤੇ। ਗੁਰਦੁਆਰੇ ਦੀ ਬਿਲਡਿੰਗ ਦੀ ਰੈਨੋਵੇਸ਼ਨ ਤੇ ਹੋਰ ਦਰਬਾਰ ਸਾਹਿਬ ਤੇ ਲੰਗਰ ਹਾਲ ਵਧਾਉਣਾ, ਲੀਗਲ ਤਰੀਕੇ ਪਰਮਿਟ ਲੈਕੇ ਰੋਨੋਵੇਸ਼ਨ ਕਰਵਾਉਣੀ ਅਤੇ ਸੰਗਤਾਂ ਦੇ ਦਿੱਤੇ ਦਾਨ ਤੇ ਸਹਿਯੋਗ ਦੀ ਸਹਿਮਤੀ ਲੈ ਕੇ ਸਾਰੀਆਂ ਸੇਵਾਵਾਂ ਕਰਨੀਆਂ ਦੀ ਵਚਨਬੱਧਤਾ ਭਾਰੂ ਰਹੀ।
ਇਹ ਦੋ ਸਾਲਾਂ ਦੇ ਪ੍ਰਬੰਧ ਵਾਸਤੇ ਚੁਣੀ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸੱਭ ਤੋਂ ਵੱਧ ਵੋਟ ਪ੍ਰਧਾਨ ਉਮੀਦਵਾਰ ਸਰਦਾਰ ਰਾਜਿੰਦਰ ਸਿੰਘ ਨੂੰ 2143 ਵੋਟਾਂ ਪਈਆਂ ਅਤੇ ਸਾਰੇ 26 ਉਮੀਦਵਾਰਾਂ ਵਿੱਚੋਂ ਸਭ ਤੋਂ ਘੱਟ ਵੋਟ ਖਜਾਨਚੀ ਦੀ ਚੋਣ ਲੜ ਰਹੇ ਉਮੀਦਵਾਰ ਸ ਹਰਦੀਪ ਸਿੰਘ ਪਰਮਾਰ ਦੀ ਵੋਟ 1876 ਸੀ।
ਇਲੈਕਸ਼ਨਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਹਨ। ਜੇਕਰ ਚੋਣਾਂ ਵਿੱਚ ਕੁਝ ਮਨ-ਮਿਟਾਓ ਹੋ ਵੀ ਗਿਆ ਤਾਂ ਬੇਨਤੀ ਹੈ ਕਿ ਫਿਰ ਤੋਂ ਰਲ ਕੇ ਇਕੱਠੇ ਹੋ ਕੇ ਸੰਗਤਾਂ ਦੀ ਸੇਵਾ ਕਰੀਏ। ਮੈਂ ਵੀ ਖਿਮਾਂ ਦਾ ਜਾਚਕ ਹਾਂ ਕਿ ਕੋਈ ਸ਼ਬਦ ਬੋਲਦਿਆਂ ਲਿਖਦਿਆਂ ਕਿਸੇ ਨੂੰ ਚੰਗਾ ਨਾਂ ਲੱਗਿਆ ਹੋਵੇ। ਬਹੁਤ ਬਹੁਤ ਧੰਨਵਾਦ ! …..