ਅੰਮ੍ਰਿਤਸਰ- ਸੀਨੀਅਰ ਅਕਾਲੀ ਆਗੂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਐਡਮਿੰਟਨ ਸਾਊਥ ਈਸਟ ਤੋਂ ਐਮ ਪੀ ਚੁਣੇ ਗਏ ਪੰਜਾਬੀ ਨੌਜਵਾਨ ਜਗਸ਼ਰਨ ਸਿੰਘ ਮਾਹਲ ਦੀ ਜਿੱਤ ਤੇ ਮਾਹਲ ਅਤੇ ਸਮੂਹ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਹਨਾਂ ਦੇਸ ਪ੍ਰਦੇਸ ਨੂੰ ਭੇਜੇ ਇਕ ਬਿਆਨ ਵਿਚ ਕਿਹਾ ਹੈ ਕਿ ਨਵੀਂ ਸਰਕਾਰ ਤੋਂ ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਬਹੁਤ ਉਮੀਦਾਂ ਹਨ। ਉਹ ਆਸ ਕਰਦੇ ਹਨ ਕਿ ਵੱਡੀ ਗਿਣਤੀ ਵਿਚ ਚੁਣੇ ਗਏ ਪੰਜਾਬੀ ਐਮ ਪੀ ਭਾਈਚਾਰੇ ਅਤੇ ਕੈਨੇਡਾ ਦੀ ਮਜ਼ਬੂਤੀ ਲਈ ਕੰਮ ਕਰਦਿਆਂ ਭਾਈਚਾਰੇ ਦੀ ਸ਼ਾਨ ਵਧਾਉਣਗੇ। ਉਹਨਾਂ ਹੋਰ ਕਿਹਾ ਕਿ ਜਿਹੜੇ ਸਾਡੇ ਭਰਾ ਤੇ ਭੈਣਾਂ ਨੇ ਕੈਨੇਡੀਅਨ ਵੋਟਰਾਂ ਦਾ ਵਿਸ਼ਵਾਸ ਜਿੱਤਿਆ ਤੇ ਆਪੋ ਆਪਣੀ ਪਾਰਟੀ ਵੱਲੋਂ ਜਿਤ ਦਰਜ ਕਰਵਾਈ ਹੈ, ਆਪਨੀ ਮਾਤ ਭੂਮੀ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਰਹਿੰਦਿਆਂ ਵੀ ਲੋਕਾਂ ਦਾ ਪਿਆਰ ਤੇ ਬਹੁਤ ਵੱਡਾ ਮਾਣ ਆਪਣੀ ਝੋਲੀ ਪੁਆਇਆ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਨੂੰ ਨਿੱਘੀ ਮੁਬਾਰਕਵਾਦ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਸ ਜਗਸ਼ਰਨ ਸਿੰਘ ਮਾਹਲ, ਸਵਰਗੀ ਫੈਡਰੇਸ਼ਨ ਆਗੂ ਭਾਈ ਹਰਮਿੰਦਰ ਸਿੰਘ ਸੰਧੂ ਅਤੇ ਸ ਉਪਕਾਰ ਸਿੰਘ ਸੰਧੂ ਦੇ ਨੇੜੇ ਦੀ ਰਿਸ਼ਤੇਦਾਰੀ ਚੋਂ ਭਰਾ ਹਨ।
ਭਾਈ ਰਾਜਿੰਦਰ ਸਿੰਘ ਮਹਿਤਾ ਵਲੋਂ ਜਗਸ਼ਰਨ ਸਿੰਘ ਮਾਹਲ ਦੇ ਐਮ ਪੀ ਚੁਣੇ ਜਾਣ ਤੇ ਵਧਾਈਆਂ
