ਸਰੀ, – ਬੀਤੀ ਰਾਤ ਦੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਟਾਊਨਹਾਊਸਸ ਵਿੱਚ ਸੈਕੰਡਰੀ ਸੁਇਟਸ ਦੀ ਇਜਾਜ਼ਤ ਦੇਣ ਲਈ ਕੰਮ ਸ਼ੁਰੂ ਕਰਨ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਸਮੇਂ, ਟਾਊਨਹਾਊਸਸ ਵਿੱਚ ਸੈਕੰਡਰੀ ਸੁਇਟ, ਜਿਨ੍ਹਾਂ ਨੂੰ ਲੌਕ-ਆਫ਼ ਸੁਇਟਸ (lock-off suites) ਵੀ ਕਿਹਾ ਜਾਂਦਾ ਹੈ, ਨੂੰ ਮਲਟੀ-ਯੂਨਿਟ ਰਿਹਾਇਸ਼ੀ ਜ਼ੋਨ ਵਿੱਚ ਇਜਾਜ਼ਤ ਨਹੀਂ ਹੈ। ਕੌਂਸਲ ਵਲੋਂ ਇਸ ਕੰਮ ਦੀ ਮਨਜ਼ੂਰੀ, ਹੁਣ ਸਟਾਫ਼ ਨੂੰ ਸਰੀ ਦੇ ਜ਼ੋਨਿੰਗ ਬਾਈਲਾਅ ਅਤੇ ਸੈਕੰਡਰੀ ਸੁਇਟ ਸਰਵਿਸ ਫ਼ੀਸ ਬਾਈਲਾਅ ਵਿੱਚ ਜ਼ਰੂਰੀ ਸੋਧਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੰਦੀ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਜਿਸ ਰੂਪ ਵਿੱਚ ਅਸੀਂ ਰਿਹਾਇਸ਼ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਟਾਊਨਹਾਊਸਸ ਵਿੱਚ ਸਕੈਂਡਰੀ ਸੁਇਟ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਸਮਝਦਾਰੀ ਹੈ।” ਉਨ੍ਹਾਂ ਨੇ ਕਿਹਾ, “ਲੌਕ-ਆਫ਼ ਸੁਇਟਸ ਦੇ ਕਈ ਫ਼ਾਇਦੇ ਹਨ, ਇਸ ਨਾਲ ਘਰ ਮਾਲਕਾਂ ਨੂੰ ਜਿੱਥੇ ਮੋਰਗੇਜ਼ ਲਈ ਆਮਦਨ ਦਾ ਇੱਕ ਸਰੋਤ ਮਿਲਦਾ ਹੈ, ਉੱਥੇ ਕਿ਼ਰਾਏ ਦੇ ਮਿਆਰੀ ਰਿਹਾਇਸ਼ੀ ਯੂਨਿਟਾਂ ਦੀ ਗਿਣਤੀ ਵੱਧਦੀ ਹੈ ਅਤੇ ਨਵੇਂ ਕਿਰਾਏ ਵਾਲੇ ਯੂਨਿਟ ਜਲਦੀ ਮਾਰਕੀਟ ਵਿੱਚ ਆ ਸਕਦੇ ਹਨ। ਇਹ ਵੀ ਮਹੱਤਵਪੂਰਨ ਹੈ ਕਿ ਇਹ ਤਬਦੀਲੀਆਂ ਸਿਰਫ਼ ਉਨ੍ਹਾਂ ਇਲਾਕਿਆਂ ਲਈ ਲਾਗੂ ਕੀਤੀਆਂ ਜਾਣਗੀਆਂ, ਜਿੱਥੇ ਪਬਲਿਕ ਟਰਾਂਜ਼ਿਟ ਸੇਵਾਵਾਂ ਉਪਲਬਧ ਹਨ, ਤਾਂ ਜੋ ਵਸਨੀਕਾਂ ਨੂੰ ਕਾਰ ਆਦਿ ਤੋਂ ਇਲਾਵਾ ਹੋਰ ਵਿਕਲਪ ਮਿਲਣ ਸਕਣ।”ਸਰੀ ਦਾ ਮੌਜੂਦਾ ਜ਼ੋਨਿੰਗ ਬਾਇਲਾਅ ਇਸ ਸਮੇਂ ਸਿੰਗਲ ਫੈਮਲੀ ਡਿਊਪਲੈਕਸ ਅਤੇ ਸੈਮੀ-ਡਿਟੈਚਡ ਰਿਹਾਇਸ਼ੀ ਇਮਾਰਤਾਂ ਵਿੱਚ ਸੈਕੰਡਰੀ ਸੁਇਟਸ ਦੀ ਇਜਾਜ਼ਤ ਦਿੰਦਾ ਹੈ। ਸੋਮਵਾਰ ਦੇ ਫ਼ੈਸਲੇ ਨਾਲ ਜ਼ੋਨਿੰਗ ਬਾਈਲਾਅ ‘ਤੇ ਕੰਮ ਕਰਨ ਦੀ ਆਗਿਆ ਮਿਲੇਗੀ ਤਾਂ ਜੋ ਤਿੰਨ ਵੱਖ-ਵੱਖ ਮਲਟੀ-ਯੂਨਿਟ ਰਿਹਾਇਸ਼ੀ ਜ਼ੋਨ : ਆਰ ਐਮ -15(RM-15) ਆਰ ਐਮ -23 (RM-23) ਅਤੇ ਆਰ ਐਮ -30 (RM-30) ਵਿੱਚ, ਲੌਕ-ਆਫ਼ ਸੁਇਟਸ ਦੀ ਆਗਿਆ ਦਿੱਤੀ ਜਾ ਸਕੇ। ਲੌਕ- ਆਫ਼ ਸੁਇਟ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਸਟਾਫ਼ ਦੁਆਰਾ ਸਥਾਨ, ਸੁਇਟ ਦੇ ਆਕਾਰ, ਨਵੀਂ ਉਸਾਰੀ ਅਤੇ ਸੁਰੱਖਿਆ ਨੂੰ ਹੱਲ ਕਰਨ ਲਈ ਵਾਧੂ ਸਿਫ਼ਾਰਸ਼ਾਂ ਪੇਸ਼ ਕੀਤੀਆਂ ਗਈਆਂ ਸਨ:
- ਸਿਰਫ਼ ਪਬਲਿਕ ਟਰਾਂਜ਼ਿਟ ਇਲਾਕਿਆਂ ਅਤੇ ਖ਼ਾਸਕਰ ਬੱਸ ਸਟਾਪ ਖੇਤਰਾਂ ਵਿੱਚ ਆਗਿਆ ਦਿੱਤੀ ਜਾਵੇਗੀ।
- ਘੱਟੋ-ਘੱਟ 30 ਵਰਗ ਮੀਟਰ (323 ਵਰਗ ਫੁੱਟ) ਹੋਣਾ ਚਾਹੀਦਾ ਹੈ ਅਤੇ ਵੱਡੀ ਪ੍ਰਿੰਸੀਪਲ ਯੂਨਿਟ ਦੇ ਰਹਿਣ ਯੋਗ ਫ਼ਰਸ਼ ਖੇਤਰ ਦੇ 40% ਤੋਂ ਘੱਟ ‘ਤੇ ਕਬਜ਼ਾ ਕਰਨਾ ਚਾਹੀਦਾ ਹੈ।
- ਸਿਰਫ਼ ਨਵੇਂ ਟਾਊਨਹਾਊਸ ਉਸਾਰੀ ਵਿੱਚ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਨੂੰ ਇਨ੍ਹਾਂ ਪ੍ਰਸਤਾਵਿਤ ਸੋਧਾਂ ਦੀ ਪ੍ਰਵਾਨਗੀ ਤੋਂ ਬਾਅਦ ਬਿਲਡਿੰਗ ਪਰਮਿਟ ਜਾਰੀ ਕੀਤੇ ਜਾਣਗੇ।
- ਵਿਕਾਸ ਦੀ ਲਾਗਤ ਦੇ ਚਾਰਜ (DCCs) ਅਤੇ ਕਮਿਊਨਿਟੀ ਐਮੀਨਿਟੀ ਯੋਗਦਾਨ (CACs) ਫਲੋਰ ਖੇਤਰ ਦੇ ਆਧਾਰ ‘ਤੇ ਲਗਾਤਾਰ ਲਾਗੂ ਕੀਤੇ ਜਾਣਗੇ, ਜਿਸ ਵਿੱਚ ਲੌਕ-ਆਫ਼ ਸੁਇਟਸ ਦਾ ਖੇਤਰ ਸ਼ਾਮਲ ਹੋਵੇਗਾ।
ਪਲੈਨਨਿੰਗ ਅਤੇ ਡਿਵੈਲਪਮੈਂਟ ਦੇ ਜਨਰਲ ਮੈਨੇਜਰ ਰੌਨ ਗਿੱਲ ਨੇ ਕਿਹਾ, “ਸਟਾਫ਼ ਰਿਪੋਰਟ ਵਿੱਚ ਦਿੱਤੀਆਂ ਗਈਆਂ ਸਿਫ਼ਾਰਸ਼ਾਂ ਉੱਤੇ ਕੰਮ ਕਰਨ ਲਈ ਵਚਨਬੱਧ ਹੈ, ਤਾਂ ਜੋ ਲੌਕ-ਆਫ਼ ਸੁਇਟਸ ਵਸਨੀਕਾਂ ਲਈ ਸੁਰੱਖਿਅਤ ਅਤੇ ਨਿਰਭਰ ਯੋਗ ਹੋਣ।” ਉਨ੍ਹਾਂ ਨੇ ਦੱਸਿਆ ਕਿ “ਸ਼ਹਿਰ ਦੇ ਕਰਮਚਾਰੀਆਂ ਨੇ ਉਨ੍ਹਾਂ ਨਗਰਾਂ ਨਾਲ ਗੱਲਬਾਤ ਕੀਤੀ ਜੋ ਪਹਿਲਾਂ ਹੀ ਲੌਕ-ਆਫ਼ ਸੁਇਟਸ ਦੀ ਇਜਾਜ਼ਤ ਦਿੰਦੇ ਹਨ, ਤਾਂ ਜੋ ਫ਼ਾਇਦੇ ਅਤੇ ਚੁਨੌਤੀਆਂ ਨੂੰ ਸਮਝਿਆ ਜਾ ਸਕੇ ਅਤੇ ਪਤਾ ਲੱਗ ਸਕੇ ਕਿ, ਇਹ ਮਾਡਲ ਸਰੀ ਲਈ ਵਧੀਆ ਵੀ ਰਹੇਗਾ ਜਾਂ ਨਹੀਂ । ਅਗਲੇ ਕਦਮਾਂ ਵਿੱਚ ਸਾਡੇ ਬਾਈਲਾਅ ਵਿੱਚ ਜ਼ਰੂਰੀ ਤਬਦੀਲੀਆਂ ਲਿਆਉਣਾਂ ਸ਼ਾਮਲ ਹਨ, ਤਾਂ ਜੋ ਇਨ੍ਹਾਂ ਸੁਇਟਸ ਦੀ ਇਜਾਜ਼ਤ ਦਿੱਤੀ ਜਾ ਸਕੇ।”
ਸਿਟੀ ਸੈਂਟਰ ਵਿੱਚ ਇੱਕ ਬਹੁ-ਮੰਜ਼ਲੀ ਉੱਚੀ ਇਮਾਰਤ ਵਿਕਾਸ ਵਿੱਚ ਇੱਕ ਪਾਇਲਟ ਪ੍ਰੋਗਰਾਮ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਪਾਇਲਟ ਪ੍ਰੋਗਰਾਮ ਇਹ ਸਮਝਣ ਵਿੱਚ ਮੱਦਦ ਕਰੇਗਾ ਕਿ ਲੌਕ-ਆਫ਼ ਸੁਇਟਸ ਕਿਵੇਂ ਸ਼ਹਿਰ ਵਿੱਚ ਵੱਧ ਰਹੀਆਂ ਰਿਹਾਇਸ਼ੀ ਚੋਣਾਂ ਵਿੱਚ ਸਕਾਰਾਤਮਿਕ ਯੋਗਦਾਨ ਪਾਉਣਗੀਆਂ।
ਸਰੀ ਵਿੱਚ ਚੱਲ ਰਹੇ ਵਿਕਾਸ ਅਤੇ ਪਰਮਿਟਿੰਗ ਸੁਧਾਰਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ surrey.ca/development ‘ਤੇ ਜਾਓ।