ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਅਨੇਕਾਂ ਹੀ ਹਿੱਟ ਗੀਤਾਂ ਨਾਲ ਨਾਲ ਚਰਚਾ ‘ਚ ਆਏ ਗਾਇਕ ਸੁਖਰਾਜ ਨਾਰੰਗ ਦਾ ਨਵਾਂ ਸੋਲੋ ਸਿੰਗਲ ਟ੍ਰੈਕ ਬੈਡ ਜੱਟ ਜੋ ਕਿ 4 ਮਈ ਨੂੰ ਪ੍ਰੋਡਿਊਸਰ ਗੈਰੀ (ਯੂ ਕੇ) ਤੇ ਨਰਿੰਦਰ ( ਯੂ ਕੇ) ਏ ਬੱਲ ਰਿਕਾਰਡਸ ਵਲੋਂ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਸੰਨੀ ਬੱਲ ਯੂ ਕੇ ਨੇ ਦੱਸਿਆ ਕਿ ਇਸ ਸਿੰਗਲ ਟ੍ਰੈਕ ਦਾ ਮਿਊਜ਼ਿਕ ਗੋਸਟ ਬੀ ਵਲੋਂ ਬਹੁਤ ਹੀ ਪਿਆਰੀਆਂ ਧੁੰਨਾਂ ਨਾਲ ਤਿਆਰ ਕੀਤਾ ਗਿਆ ਹੈ । ਜਿਸ ਨੂੰ ਬਹੁਤ ਹੀ ਸੋਹਣੀ ਕਲ਼ਮ ਨਾਲ ਲਿਖਿਆ ਹੈ ਐਵੀ ਅਵਤਾਰ ਜੀ ਨੇ । ਇਸ ਸਿੰਗਲ ਟਰੈਕ ਦਾ ਵੀਡੀਓ ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਖਾਨੋਵਾਲ ਪਿੰਡ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ਤੇ ਚਲਾਇਆ ਜਾਵੇਗਾ।
ਗਾਇਕ ਸੁਖਰਾਜ ਨਾਰੰਗ ਦਾ ਨਵਾਂ ਸਿੰਗਲ ਟ੍ਰੈਕ “ਬੈਡ ਜੱਟ” 4 ਮਈ ਨੂੰ ਰਿਲੀਜ਼ – ਸੰਨੀ ਬੱਲ ਯੂ ਕੇ
