ਸਰੀ /ਵੈਨਕੁਵਰ (ਕੁਲਦੀਪ ਚੁੰਬਰ)- ਸਾਗਰ ਦੇਸਰਪੁਰੀ ਜੀ ਨੇ ਦੱਸਿਆ ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਸਕੂਲ ਪੜ੍ਹਦੇ ਸਮੇ ਖੂਬਸੂਰਤ ਗੀਤ ਅਤੇ ਕਵਿਤਾਵਾਂ ਤੇ ਸੂਫ਼ੀ ਗੀਤ ਲਿਖਦੇ ਸੀ। ਇਹ ਸਫ਼ਰ ਚੱਲਦੇ ਚੱਲਦੇ ਅਲਮਸਤ ਦੇਸਰਪੁਰੀ ਜੀ ਦਾ ਫ਼ਕੀਰਾਂ ਦੇ ਨਾਲ ਵੀ ਬਹੁਤ ਜ਼ਿਆਦਾ ਰੁਝਾਨ ਸੀ ਕਿਉਂਕਿ ਉਹ ਖ਼ੁਦ ਇਸ ਸੂਫ਼ੀ ਸ਼ਾਇਰ ਸੀ । ਇਹ ਸਫ਼ਰ ਚੱਲਦੇ ਚੱਲਦੇ ਅਲਮਸਤ ਦੇਸਰਪੁਰੀ ਜੀ ਨੇ ਬਾਬਾ ਮੁਰਾਦ ਸ਼ਾਹ ਪਿੰਡ ਜੱਲੋਵਾਲ ਦਰਬਾਰ ਬਾਬਾ ਰੋਡੇ ਸ਼ਾਹ ਜੀ ਦੇ ਨਾਲ ਗੁਰੂ ਧਾਰਨਾ ਕਰ ਲਈ। ਜਿਸ ਕਰਕੇ ਪਿਤਾ ਜੀ ਦੇ ਨਾਮ ਨਾਲ ਫ਼ਕੀਰ ਵੀ ਜੁੜ ਗਿਆ । ਮੇਰੇ ਪਿਤਾ ਅਲਮਸਤ ਦੇਸਰਪੁਰੀ ਜੀ ਨੇ ਬਹੁਤ ਮਿਹਨਤ ਕੀਤੀ, ਜਿਹਦੀ ਬਦੌਲਤ ਅੱਜ ਅਸੀਂ ਪੂਰਾ ਪਰਿਵਾਰ ਤਰੱਕੀ ਪ੍ਰਾਪਤ ਕਰ ਸਕੇ ਤੇ ਮੈਂ ਤੇ ਮੇਰਾ ਪੂਰਾ ਪਰਿਵਾਰ ਗ੍ਰੀਸ ਦੀ ਧਰਤੀ ਤੇ ਵੱਸ ਰਿਹਾ ਹਾਂ । ਅਸੀਂ ਆਪਣੇ ਪਿਤਾ ਜੀ ਨੂੰ ਅਲੱਗ ਅਲੱਗ ਅਵਾਜ਼ਾਂ ਦੇ ਜ਼ਰੀਯੇ ਗੀਤਾਂ ਚ ਓਹਨਾਂ ਦਾ ਨਾਮ ਸੁਣਦੇ ਰਹੇ ਤੇ ਜਿਹਦੇ ਨਾਲ ਸਾਡੇ ਮਨ ਵਿੱਚ ਓਹਨਾਂ ਦਾ ਪਿਆਰ ਸਤਿਕਾਰ ਹੋਰ ਵਧਦਾ ਗਿਆ । ਪਹਿਲਾ ਬਰਸੀ ਮੇਲਾ ਸਾਡੇ ਆਪਣੇ ਪਿੰਡ ਦੇਸਰਪੁਰ ਦੀ ਕਲੋਨੀ ਦੇ ਵਿੱਚ ਜਿੱਥੇ ਓਹਨਾਂ ਦੀ ਦਰਗਾਹ ਬਣਾਈ ਗਈ, ਉਥੇ ਕਰਵਾਇਆ ਗਿਆ ਸੀ। ਪਰ ਜਗ੍ਹਾ ਘੱਟ ਹੋਣ ਕਾਰਨ ਇਹ ਮੇਲਾ ਅਸੀਂ ਆਪਣੇ ਪਿੰਡ ਸਰਕਾਰੀ ਸਕੂਲ ਵਿਖੇ ਆਪਣੇ ਪਿੰਡ ਦੀ ਨਗਰ ਪੰਚਾਇਤ ਦੇ ਸਹਿਯੋਗ ਨਾਲ ਕਰਵਾਉਂਦੇ ਹਾਂ। ਇਸ ਮੇਲੇ ਵਿਚ ਅਲੱਗ ਅਲੱਗ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਫ਼ਕੀਰ ਲੋਕ ਵੀ ਪਹੁੰਚਦੇ ਹਨ। ਪਿੰਡ ਜੱਲੋਵਾਲ ਤੋਂ ਪਹੁੰਚੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸ਼ਾਹ ਜੀ ਦਰਬਾਰ ਬਾਬਾ ਰੋਡੇ ਸ਼ਾਹ ਜੀ ਤੋਂ ਸੰਗੀਤਕਾਰ ਤੇ ਪੱਤਰਕਾਰ ਵੀ ਪਹੁੰਚਦੇ ਹਨ । ਪੰਜਾਬ ਦੇ ਬਹੁਤ ਸਾਰੇ ਮਸ਼ਹੂਰ ਕਲਾਕਾਰ ਆਪਣੀ ਆਵਾਜ਼ ਜ਼ਰੀਏ ਪਿਤਾ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਦੇ ਹਨ। ਮੇਲਿਆਂ ਦਾ ਬਾਦਸ਼ਾਹ ਮਸ਼ਹੂਰ ਗਾਇਕ ਦਲਵਿੰਦਰ ਦਿਆਲਪੁਰੀ , ਗਾਇਕ ਅਮਰੀਕ ਮਾਈਕਲ , ਆਰਤੀ ਅਨਮੋਲ ਚੰਡੀਗੜ੍ਹ , ਮਨਜੀਤ ਸੈਰਾ , ਟੀਨਾ ਸਿੰਘ, ਰਾਜਿੰਦਰ ਰਾਜਨ, ਰਾਣਾ ਫੋਲੜੀਵਾਲ, ਓਮਜੀਤ ਓਮੀ , ਮਨੀ ਕੋਟਲੀ , ਸਮੀਰ ਸਨੀ , ਡਾ. ਵਿਜੇ ਪੌਲ ਦੋਲੀਕੇ , ਅਮਰੀਕ ਬੱਲ ਤੇ ਮਨਜੀਤ ਸੋਨੀਆ ਅਤੇ ਮੰਚ ਸੰਚਾਲਕ ਰਾਹੁਲ ਲਹਿਰੀ ਤੇ ਸਾਬੀ ਬਰਾੜ ਬਹੁਤ ਵਧੀਆ ਸਟੇਜ ਦੀ ਭੂਮਿਕਾ ਨਿਭਾ ਕੇ ਗਏ । ਇਸ ਮੇਲੇ ਵਿੱਚ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਪੰਮਾ , ਪਿੰਡ ਤੇ ਨਗਰ ਪੰਚਾਇਤ ਦਾ ਬਹੁਤ ਸਹਿਯੋਗ ਮਿਲਦਾ । ਮੇਰੇ ਵਾਪਸ ਪ੍ਰਦੇਸ਼ ਜਾਣ ਤੋਂ ਬਾਅਦ ਮੇਰਾ ਬਹੁਤ ਹੀ ਪਿਆਰਾ ਛੋਟਾ ਭਰਾ ਸੋਨੂੰ ਦੇਸਰਪੁਰੀ ਆਪਣੇ ਪਰਿਵਾਰ ਸਮੇਤ ਜਿੰਨੇ ਵੀ ਪਿਤਾ ਜੀ ਦੇ ਅਲਮਸਤ ਦੇਸਰਪੁਰੀ ਜੀ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਧਿਆਨ ਰੱਖਦੇ ਹਨ। ਦੇਸਰਪੁਰੀ ਜੀ ਦੇ ਸਾਰੇ ਪਰਿਵਾਰ ਵਲੋਂ ਬਹੁਤ ਧੰਨਵਾਦ ਹੈ ਜਿਨਾਂ ਕਲਾਕਾਰਾਂ ਗੀਤਕਾਰਾਂ ਸੰਗੀਤਕਾਰਾਂ ਪੱਤਰਕਾਰਾਂ ਅਤੇ ਕਲਾ ਯਾਦ ਤੇ ਦੇ ਪ੍ਰੇਮੀਆਂ ਨੇ ਉਹਨਾਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੱਭਿਆਚਾਰ ਮੇਲੇ ਦੇ ਰੂਪ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਰਹੂਮ ਗੀਤਕਾਰ ਅਲਮਸਤ ਦੇਸਰਪੁਰੀ ਦੀ ਯਾਦ ਚ ਸੱਭਿਆਚਾਰਕ ਮੇਲਾ ਸੰਪੰਨ
