ਲੈਸਟਰ (ਇੰਗਲੈਂਡ), 1ਮਈ (ਸੁਖਜਿੰਦਰ ਸਿੰਘ ਢੱਡੇ)- ਦਿ ਰਾਈਟ ਵਰਸ਼ਫੁੱਲ ਦੇ ਸੱਦੇ ‘ਤੇ, ਲੈਸਟਰ ਦੇ ਲਾਰਡ ਮੇਅਰ, ਕੌਂਸਲਰ ਭੂਪੇਨ ਡੇਵ, ਵੱਲੋਂ ਇੱਕ ਵਪਾਰਕ ਅਤੇ ਭਾਈਚਾਰਕ ਨਾਗਰਿਕ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਸਮਾਰੋਹ ਚ ਪੁੱਜੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ
ਇਸ ਸਮਾਰੋਹ ਚ ਲੈਸਟਰ ਦੇ ਲਾਰਡ ਮੇਅਰ, ਕੌਂਸਲਰ ਭੂਪੇਨ ਡੇਵ; ਲੈਸਟਰ ਦੀ ਲੇਡੀ ਮੇਅਰੈਸ, ਸ਼੍ਰੀਮਤੀ ਊਸ਼ਾ ਡੇਵ; ਡਾ. ਵੈਂਕਟਾਚਲਮ ਮੁਰੂਗਨ, ਕੌਂਸਲ ਜਨਰਲ ਆਫ਼ ਇੰਡੀਆ (ਬਰਮਿੰਘਮ); ਸਰ ਪੀਟਰ ਸੋਲਸਬੀ, ਲੈਸਟਰ ਦੇ ਸਿਟੀ ਮੇਅਰ; ਰੂਪਰਟ ਮੈਥਿਊਜ਼, ਪੁਲਿਸ ਅਤੇ ਅਪਰਾਧ ਕਮਿਸ਼ਨਰ, ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ; ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਦੇ ਆਗੂਆਂ ਨੇ ਸਿਰਕਤ ਕੀਤੀ। ਇਸ ਸਮਾਰੋਹ ਚ ਵਿਸ਼ੇਸ਼ ਤੌਰ ਤੇ ਪੁੱਜੇ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਉਕਤ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਸ਼ਹਿਰ ਅਤੇ ਵਿਆਪਕ ਯੂਕੇ ਦੇ ਭਾਈਚਾਰੇ ਦੀ ਬਿਹਤਰੀ ਲਈ ਇੱਕ ਮਜ਼ਬੂਤ ਕਾਰਜਸ਼ੀਲ ਭਾਈਵਾਲੀ ਬਣਾਉਣ ਦੇ ਤਰੀਕਿਆਂ ‘ਤੇ ਜ਼ੋਰ ਦਿੱਤਾ ।