ਵੈਨਕੂਵਰ, 2 ਮਈ (ਮਲਕੀਤ ਸਿੰਘ )-ਕੈਨੇਡਾ ਦੇ ਬ੍ਰਿਟਿਸ਼ ਕਲੰਬੀਆ ਸੂਬੇ ਚ ਸੰਗੀਤਕ ਰਾਜਧਾਨੀ ਵਜੋਂ ਜਾਣੇ ਜਾਂਦੇ ਮੇਰਟ ਸ਼ਹਿਰ ਚ ਹਰ ਸਾਲ ਵਾਂਗ ਆਯੋਜਿਤ ਕੀਤਾ ਜਾਣ ਵਾਲਾ ਸੰਗੀਤਕ ਮੇਲਾ ਇਸ ਸਾਲ 11 ਜੁਲਾਈ ਤੋਂ 14 ਜੁਲਾਈ ਤੀਕ ਕਰਵਾਏ ਜਾਣ ਦੀ ਵਿਉਂਤਬੰਦੀ ਕੀਤੀ ਗਈ ਹੈ ਅਤੇ ਇਸ ਸਬੰਧੀ ਹੁਣ ਤੋਂ ਹੀ ਤਿਆਰੀਆਂ ਵਿਢ ਦਿੱਤੀਆਂ ਗਈਆਂ ਹਨ।| ਇਸ ਮੇਲੇ ਦੌਰਾਨ ਸੰਗੀਤ ਤੋਂ ਇਲਾਵਾ ਕਲਾ ,ਆਰਟ ਨਾਲ ਸੰਬੰਧਿਤ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ। ਚਾਰ ਦਿਨ ਲਗਾਤਾਰ ਚੱਲਣ ਵਾਲੇ ਇਸ ਮੇਲੇ ਚ ਤਕਰੀਬਨ 150 ਦੇ ਕਰੀਬ ਕਲਾਕਾਰਾਂ ਦੇ ਪੁੱਜਣ ਦੀ ਸੰਭਾਵਨਾ ਹੈ। ਜੋ ਆਪਣੇ ਫਨ ਦਾ ਮੁਜਾਹਰਾ ਕਰਕੇ ਉੱਥੇ ਮੌਜੂਦ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਜਿਕਰਯੋਗ ਹੈ ਕਿ ਇਸ ਮੇਲੇ ਚ ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਗੁਆਂਢੀ ਮੁਲਕ ਅਮਰੀਕਾ ਤੋਂ ਵੀ ਲੋਕ ਸ਼ਿਰਕਤ ਕਰਨ ਲਈ ਪਹੁੰਚਦੇ ਹਨ|
ਮੇਰਟ ਸ਼ਹਿਰ ਚ 11 ਜੁਲਾਈ ਨੂੰ ਸੰਗੀਤਕ ਮੇਲਾ
