Headlines

ਪੁਰਾਣੀ ਫੈਰੀ ਨੂੰ ਅਚਾਨਕ ਅੱਗ ਲੱਗੀ

ਵੈਨਕੂਵਰ, 4 ਮਈ (ਮਲਕੀਤ ਸਿੰਘ )-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਮਣੀਕ ਪਹਾੜਾਂ ਦੀ ਗੋਦ ਚ ਵੱਸਦੇ ਮਿਸ਼ਨ ਸ਼ਹਿਰ ਦੇ ਨੇੜਿਓਂ ਗੁਜ਼ਰਦੇ ਫਰੇਜ਼ਰ ਦਰਿਆ ਦੇ ਕਿਨਾਰੇ ਖੜੀ ਇੱਕ ਪੁਰਾਣੀ ਫੈਰੀ (ਸਮੁੰਦਰੀ ਬੇੜਾ ) ਚ ਤੜਕਸਾਰ ਅੱਗ ਲੱਗ ਜਾਣ ਦੀ ਘਟਨਾ ਬਾਰੇ ਪਤਾ ਲੱਗਣ ਮਗਰੋਂ ਸਥਾਨਕ ਪ੍ਰਸ਼ਾਸਨ ਵੱਲੋਂ ਹਰਕਤ ਚ ਆਉਂਦਿਆਂ ਆਮ ਸ਼ਹਿਰੀਆਂ ਨੂੰ ਘਰਾਂ ਚ ਰਹਿਣ ਅਤੇ ਕੁਝ ਘੰਟਿਆਂ ਲਈ ਘਰਾਂ ਦੇ ਦਰਵਾਜੇ ਖਿੜਕੀਆਂ ਬੰਦ ਰੱਖਣ ਲਈ ਸੁਚੇਤ ਕੀਤਾ ਗਿਆ| ਜਿਕਰਯੋਗ ਹੈ ਕਿ ਇਹ ਫੈਰੀ ਸਾਲ 1960 ਤੋਂ ਸਾਲ 2000 ਤੱਕ ਮੁਸਾਫਰਾਂ ਦੀ ਆਵਾਜਾਈ ਦੇ ਨਾਲ ਨਾਲ ਸਮਾਨ ਦੀ ਢੋਆ ਢੁਆਈ ਲਈ ਵਰਤੀ ਜਾਂਦੀ ਰਹੀ ਹੈ| ਮਿਸ਼ਨ ਸ਼ਹਿਰ ਦੀਆਂ ਫਾਇਰ ਸੇਵਾਵਾਂ ਵੱਲੋਂ ਅਗ ਦੀ  ਰੋਕਥਾਮ ਕਰਨ ਦੇ ਨਾਲ ਨਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *