ਵੈਨਕੂਵਰ, 4 ਮਈ (ਮਲਕੀਤ ਸਿੰਘ)- ਵੈਨਕੂਵਰ ਦੀ ਰੋਸ ਸਟਰੀਟ ਤੇ ਸਥਿਤ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 57ਵਾਂ ਸਲਾਨਾ ਟੂਰਨਾਮੈਂਟ ਇਸ ਸਾਲ 17 ਮਈ ਤੋਂ 19 ਮਈ ਤੱਕ ਕਰਵਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਗੁੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਹੋਰ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਗਦਰੀ ਬਾਬਿਆਂ ਦੀ ਯਾਦ ਚ ਸਾਊਥ ਮੈਮੋਰੀਅਲ ਪਾਰਕ ਚ ਅਯੋਜਿਤ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਦੌਰਾਨ ਕਬੱਡੀ ,ਸ਼ੋਕਰ, ਵਾਲੀਬਾਲ ਤੋਂ ਇਲਾਵਾ ਵੇਟ ਲਿਫਟਿੰਗ ,ਰੈਸਲਿੰਗ ਅਤੇ ਰੱਸਾ ਕੱਸੀ ਦੇ ਦਿਲ ਖਿਚਵੇ ਮੁਕਾਬਲੇ ਕਰਵਾਏ ਜਾਣਗੇ|