ਬਰੈਂਪਟਨ ( ਸੇਖਾ)- ਓਨਟਾਈਓ ਦੇ ਹਲਕੇ ਮਿਲਟਨ ਈਸਟ ਦੀ ਗਿਣਤੀ ਮੁਕੰਮਲ ਹੋਣ ਉਪਰੰਤ ਇਸ ਸੀਟ ਤੋਂ ਵੱਡੇ ਹੇਰਫੇਰ ਦੀ ਖਬਰ ਹੈ। ਪਹਿਲਾਂ ਇਸ ਸੀਟ ਤੋਂ ਕੰਸਰਵੇਟਿਵ ਉਮੀਦਵਾਰ ਪਰਮ ਗਿੱਲ 298 ਨਾਲ ਜੇਤੂ ਸਨ ਪਰ ਬਾਦ ਵਿਚ ਡਾਕ ਤੇ ਹੋਰ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੇ ਵਿਰੋਧੀ ਲਿਬਰਲ ਉਮੀਦਵਾਰ ਕ੍ਰਿਸਟੀਨੀ 29 ਵੋਟਾਂ ਨਾਲ ਜਿੱਤ ਗਈ। ਇਸ ਸੀਟ ਦਾ ਆਖਰੀ ਨਤੀਜਾ ਜੁਡੀਸ਼ੀਅਲ ਗਿਣਤੀ ਤੇ ਨਿਰਭਰ ਕਰੇਗਾ। ਕਿਉਂਕਿ ਜਿਸ ਹਲਕੇ ਵਿਚ ਵੀ ਵੋਟਾਂ ਦਾ ਫਰਕ 100 ਵੋਟਾਂ ਤੋਂ ਘੱਟ ਹੋਵੇ ਉਥੇ ਜੁਡੀਸ਼ੀਅਲ ਕਾਉਂਟਿੰਗ ਕਰਵਾਈ ਜਾੰਦੀ ਹੈ। ਇਸ ਸੀਟ ਤੋਂ ਲਿਬਰਲ ਉਮੀਦਵਾਰ ਦੇ ਜਿੱਤਣ ਨਾਲ ਹੁਣ ਪਾਰਲੀਮੈਂਟ ਵਿਚ ਲਿਬਰਲ ਦੀ ਗਿਣਤੀ 170 ਤੇ ਪੁੱਜ ਗਈ ਹੈ।
ਮਿਲਟ ਈਸਟ ਤੋਂ ਕੰਸਰਵੇਟਿਵ ਉਮੀਦਵਾਰ ਪਰਮ ਗਿੱਲ ਦੀ ਸੀਟ 29 ਵੋਟਾਂ ਨਾਲ ਖੁੱਸੀ-
