Headlines

ਕਾਰਨੀ ਦੀ ਅਗਵਾਈ ਹੇਠ 12 ਮਈ ਨੂੰ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ

ਕਿੰਗ ਚਾਰਲਸ਼ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਜਣ ਦੀ ਉਮੀਦ-
ਓਟਾਵਾ ( ਬਲਜਿੰਦਰ ਸੇਖਾ ) -ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ । ਮੰਗਲਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਵਾਈਟ ਹਾਊਸ ਵਿੱਚ ਬੈਠਕ ਹੋਵੇਗੀ ।12 ਮਈ ਨੂੰ ਨਵੀਂ ਸਰਕਾਰ ਸਹੁੰ ਚੁੱਕਣ ਦੀ ਤਿਆਰੀ ਵਿੱਚ ਹੈ । ਜਿਸ ਵਿੱਚ ਪੰਜਾਬੀ ਮੂਲ ਦੇ ਘੱਟੋ-ਘੱਟ ਦੋ ਤੋਂ ਤਿੰਨ ਮੰਤਰੀ ਬਣ ਸਕਦੇ ਹਨ ।
ਫਿਰ 27 ਮਈ ਨੂੰ ਪਾਰਲੀਮੈਂਟ ਦਾ ਸੈਸਨ ਸੁਰੂ ਹੋਵੇਗਾ ਜਿਸਦੀ ਅਗਵਾਈ ਮਾਨਯੋਗ ਕਿੰਗ ਚਾਰਲਸ਼ ।।। ਥੋਰਨ ਸਪੀਚ ਦੇ ਨਾਲ ਹੋਵੇਗਾ । ਇਸਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਹੋਰਾਂ ਦੇਸ਼ਾਂ ਦੇ ਵੱਡੇ ਆਗੂਆਂ 27 ਮਈ ਪਾਰਲੀਮੈਂਟ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ ।

Leave a Reply

Your email address will not be published. Required fields are marked *