Headlines

ਵੈਨਕੂਵਰ ਚ ਹੋਈ ਮੈਰਾਥਨ ਦੌੜ ਚ 25 ਹਜ਼ਾਰ ਦੌੜਾਕਾਂ ਨੇ ਭਾਗ ਲਿਆ

65 ਦੇਸ਼ਾਂ ਦੇ ਦੌੜਾਕਾਂ ਨੇ ਕੀਤੀ ਸ਼ਿਰਕਤ-
ਵੈਨਕੂਵਰ,4 ਮਈ (ਮਲਕੀਤ ਸਿੰਘ )-ਕੈਨੇਡਾ ਦੇ ਮਹਾਨਗਰ ਵੈਨਕੂਵਰ ਚ ਐਤਵਾਰ ਨੂੰ ਬੀ.ਐਮ.ਓ ਵੈਨਕੂਵਰ ਮੈਰਾਥਨ ਦੌੜ ਚ ਤਕਰੀਬਨ 25 ਹਜਾਰ ਦੇ ਕਰੀਬ ਦੌੜਾਕਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕਨੇਡਾ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਇਸ ਮੈਰਾਥਨ  ਚ ਕੈਨੇਡਾ ਤੋਂ ਇਲਾਵਾ 65 ਦੇ ਕਰੀਬ ਦੂਸਰੇ ਮੁਲਕਾਂ ਦੇ ਦੌੜਾਕਾਂ ਨੇ ਬੜੇ ਹੀ ਉਤਸ਼ਾਹ ਅਤੇ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ। ਇਸ ਮੈਰਾਥਨ  ਚ ਸ਼ਿਰਕਤ ਕਰਨ ਵਾਲਿਆਂ ਚ ਬੱਚੇ ,ਨੌਜਵਾਨ ਅਤੇ ਬਜ਼ੁਰਗ ਵੀ ਸ਼ਾਮਿਲ ਸਨ। 8 ਕਿਲੋਮੀਟਰ ਲੰਬੀ ਇਸ ਮੈਰਾਥਨ ਦੌੜ ਨੂੰ ਦੋ ਭਾਗਾਂ ਚ ਵੰਡਿਆ ਗਿਆ ਸੀ।  ਇਹ ਦੌੜ ਕਵੀਨ ਐਲਜਾਬੈਥ ਪਾਰਕ ਤੋਂ ਸ਼ੁਰੂ ਹੋ ਕੇ ਸਟੈਨਲੀ ਪਾਰਕ ਰਾਹੀਂ ਹੁੰਦੀ ਹੋਈ ਪੈਡਰ ਸਟਰੀਟ ਨੇੜੇ ਖਤਮ ਹੋਈ। ਇਸ ਮੈਰਾਥੋਨ ਦੌੜ ਦੇ ਮੱਦੇ ਨਜ਼ਰ ਆਮ ਰਾਹਗੀਰਾਂ ਦੀ ਟਰੈਫਿਕ ਵਿਵਸਥਾ ਨੂੰ ਨਿਰਵਿਘਨ ਚਲਦਾ ਰੱਖਣ ਲਈ ਬਦਲਵੇਂ ਰੂਟਾਂ ਦੀ ਵਿਉਂਤਬੰਦੀ ਕੀਤੀ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ 1972 ਚ ਸ਼ੁਰੂ ਹੋਈ ਇਸ ਮੈਰਾਥਨ ਦੌੜ ਚ ਉਸ ਵੇਲੇ 32 ਦੌੜਾਕਾ ਨੇ ਭਾਗ ਲਿਆ ਸੀ ਜਦੋਂ ਕਿ ਹੁਣ ਇਸ ਚ ਭਾਗ ਲੈਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਦੌੜਾਕਾਂ ਤੀਕ ਪਹੁੰਚ ਗਈ ਹੈ।|ਮੈਰਾਥਨ ਦੌੜ ਮੁਕੰਮਲ ਕਰਨ ਵਾਲੇ ਦੌੜਾਕਾਂ ਨੂੰ ਯਾਦਗਾਰੀ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *