ਸਰੀ ( ਕਾਹਲੋਂ)- – ਸਰੀ ਦੇ ਵਸਨੀਕ 5 ਮਈ ਤੋਂ 24 ਸਤੰਬਰ ਤੱਕ ਮੈਟਰੋ ਵੈਨਕੂਵਰ ਦੇ ਸੈਂਟਰਲ ਸਰੀ (6711 – 154 ਸਟਰੀਟ) ਅਤੇ ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰ (9770 – 192 ਸਟਰੀਟ) ਉੱਤੇ ਆਪਣਾ 100 ਕਿਲੋਗ੍ਰਾਮ ਤੱਕ ਕੂੜਾ ਮੁਫ਼ਤ ਛੱਡ ਸਕਦੇ ਹਨ। ਹਰ ਘਰ ਨੂੰ ਇੱਕ ਵਾਰੀ ਹੀ ਉੱਥੇ ਸਮਾਂ ਮੁਫ਼ਤ ਸਮਾਨ ਸੁੱਟਣ ਦੀ ਆਗਿਆ ਹੋਵੇਗੀ, ਜਿਸ ਨਾਲ ਵਸਨੀਕਾਂ ਨੂੰ ਵੱਡੀਆਂ ਚੀਜ਼ਾਂ ਛੱਡਣ ਲਈ ਕਾਫ਼ੀ ਸਮਾਂ ਮਿਲ ਜਾਵੇਗਾ, ਇਸ ਵਿੱਚ 4 ਗੱਦੇ ਤੱਕ ਸ਼ਾਮਲ ਹੁੰਦੇ ਹਨ। ਮੇਅਰ ਬਰੈਂਡਾ ਲੌਕ ਨੇ ਕਿਹਾ,” ਅਣਚਾਹਿਆ ਸਮਾਨ ਜਾਂ ਕੂੜਾ-ਕਰਕਟ ਸੁੱਟਣਾ ਹੁਣ ਸਰੀ ਵਾਸੀਆਂ ਲਈ ਔਖਾ ਨਹੀਂ ਰਿਹਾ, ਕਿਉਂਕਿ ਮੁਫ਼ਤ ਵੈਸਟ ਡਰਾਪ-ਆਫ਼ ਪ੍ਰੋਗਰਾਮ ਵਾਪਸ ਆ ਗਿਆ ਹੈ,”। “ਪਿਛਲੇ ਸਾਲ ਦੀ ਸਫਲਤਾ ਤੋਂ ਬਾਅਦ, ਜਿੱਥੇ 3,300 ਟਨ ਰਿਕਾਰਡ ਕੂੜਾ ਚੰਗੀ ਤਰ੍ਹਾਂ ਨਿਪਟਾਇਆ ਗਿਆ ਸੀ, ਅਸੀਂ ਇਹ ਸੇਵਾ ਮੁੜ ਪ੍ਰਦਾਨ ਕਰਕੇ ਉਤਸੁਕ ਹਾਂ। ਸਰੀ ਵਿੱਚ ਦੋ ਸੁਵਿਧਾਜਨਕ ਥਾਵਾਂ ‘ਤੇ ਮੁਫ਼ਤ ਕੂੜਾ ਸੁੱਟਣ ਦੀ ਪੇਸ਼ਕਸ਼ ਕਰਕੇ,ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਅਤੇ ਗੈਰ-ਕਾਨੂੰਨੀ ਡੰਪਿੰਗ ਤੋਂ ਮੁਕਤ ਰੱਖਣ ਲਈ, ਆਪਣੇ ਵਸਨੀਕਾਂ ਲਈ ਬੇਲੋੜੀਆਂ ਚੀਜ਼ਾਂ ਸੁੱਟਣਾ ਆਸਾਨ ਅਤੇ ਕਿਫ਼ਾਇਤੀ ਬਣਾ ਰਹੇ ਹਾਂ। 5 ਮਹੀਨੇ ਚੱਲਣ ਵਾਲੀ ਇਹ ਮੁਫ਼ਤ ਮੁਹਿੰਮ ਲੋਕਾਂ ਨੂੰ ਬਸੰਤ ਦੀ ਸਾਫ਼-ਸਫ਼ਾਈ, ਗਰਮੀ ਲਈ ਘਰ ਤਿਆਰ ਕਰਨ ਜਾਂ ਬੈਕ-ਟੂ-ਸਕੂਲ ਲਈ ਤਿਆਰੀ ਕਰਨ ਦਾ ਮੌਕਾ ਦਿੰਦੀ ਹੈ। ਸਰੀ ਨੂੰ ਸਾਫ਼ ਤੇ ਸੁੰਦਰ ਸ਼ਹਿਰ ਬਣਾਈ ਰੱਖਣ ਲਈ ਸਾਡੇ ਸਾਰੇ ਨਿਵਾਸੀਆਂ ਦਾ ਧੰਨਵਾਦ।”
ਮੁਫ਼ਤ ਡ੍ਰਾਪ-ਆਫ਼ ਲਈ ਮੁੱਖ ਨਿਯਮ ਅਤੇ ਸੀਮਾਵਾਂ: (ਸੈਂਟਰਲ ਸਰੀ: 6711 – 154 ਸਟਰੀਟ / ਨੌਰਥ ਸਰੀ: 9770 – 192 ਸਟਰੀਟ):
- 100 ਕਿਲੋਗ੍ਰਾਮ ਤੋਂ ਵੱਧ ਲੋਡ ਲਈ ਆਮ ਫ਼ੀਸ ਲਾਗੂ ਹੋਵੇਗੀ।
- ਸਰੀ ਵਸਨੀਕ ਹੋਣ ਦਾ ਸਬੂਤ ਲਾਜ਼ਮੀ ਹੈ ਅਤੇ ਹਰ ਘਰ ਲਈ ਸਿਰਫ਼ ਇੱਕ ਵਾਰੀ ਦੀ ਆਗਿਆ ਹੈ।
- ਵਪਾਰਕ ਜਾਂ ਕਾਰੋਬਾਰੀ ਵਾਹਨ ਮਨਜ਼ੂਰ ਨਹੀਂ ਹਨ।
ਇਲੈਕਟ੍ਰਾਨਿਕਸ, ਲੋਹਾ, ਉਪਕਰਨ, ਕਿਤਾਬਾਂ, ਅਤੇ ਕੱਪੜੇ ਆਦਿ, ਵਰਗੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਹਮੇਸ਼ਾ ਮੁਫ਼ਤ ਛੱਡੀਆਂ ਜਾ ਸਕਦੀਆਂ ਹਨ। ਵੇਰਵੇ ਲਈ ਜਾਓ: surrey.ca/wastecentres
ਸਰੀ ਸ਼ਹਿਰ ਸਾਲ ਭਰ ਵੱਡੀਆਂ ਤੇ ਅਣਚਾਹੀਆਂ ਚੀਜ਼ਾਂ ਲਈ ਮੁਫ਼ਤ ਕਰਬਸਾਈਡ ਪਿਕਅੱਪ ਦੀ ਸੇਵਾ ਵੀ ਦਿੰਦਾ ਹੈ। ਪੁਰਾਣਾ ਫ਼ਰਨੀਚਰ, ਉਪਕਰਨ, ਗੱਦੇ ਅਤੇ ਹੋਰ ਚੀਜ਼ਾਂ ਮੁਫ਼ਤ ਤੁਹਾਡੇ ਘਰ ਦੇ ਸਾਹਮਣੇ ਤੋਂ ਚੁੱਕੀਆਂ ਜਾ ਸਕਦੀਆਂ ਹਨ। ਬੁਕਿੰਗ ਔਨਲਾਈਨ surrey.ca/largeitems ਜਾਂ 604-590-7289 ‘ਤੇ ਕਾਲ ਕਰ ਨੰਬਰ 3 ਦਬਾ ਕੇ ਬੁੱਕ ਕਰ ਸਕਦੇ ਹੋ।
ਸਾਲਿਡ ਵੈਸਟ ਦੇ ਮੈਨੇਜਰ ਹੈਰੀ ਜੰਡਾਂ ਅਨੁਸਾਰ , “ਇਹ ਉਪਰਾਲੇ ਸਰੀ ਸ਼ਹਿਰ ਦੀ ਟਿਕਾਊ ਅਤੇ ਜ਼ਿੰਮੇਵਾਰ ਕੂੜਾ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ, ਇਹ ਯਕੀਨੀ ਬਣਾਉਣ ਲਈ ਕਿ ਸਰੀ ਹਰ ਕਿਸੇ ਲਈ ਇੱਕ ਸਾਫ਼ ਅਤੇ ਸੁਰੱਖਿਅਤ ਜਗ੍ਹਾ ਰਹੇ। ” ਦੋ ਪੂਰੀ ਸੇਵਾ ਵਾਲੀਆਂ ਰੀਸਾਈਕਲਿੰਗ ਅਤੇ ਵੈਸਟ ਸਹੂਲਤਾਂ ਸਮੇਤ ਵੱਡੀਆਂ ਚੀਜ਼ਾਂ ਪਿਕਅੱਪ ਪ੍ਰੋਗਰਾਮ ਦੇ ਨਾਲ , ਸਰੀ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਦਾ ਕੋਈ ਜਾਇਜ਼ ਕਾਰਨ ਨਹੀਂ ਰਹਿ ਜਾਂਦਾ।”
ਸਰੀ ਦੀਆਂ ਵੈਸਟ ਅਤੇ ਰੀਸਾਈਕਲਿੰਗ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ surrey.ca/rethinkwaste ‘ਤੇ ਜਾਓ।