Headlines

ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੀ ਮਾਸਿਕ ਮੀਟਿੰਗ ਤੇ ਕਵੀ ਦਰਬਾਰ 10 ਮਈ ਨੂੰ

ਸਰੀ -ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨੇਵਾਰ ਬੈਠਕ/ ਕਵੀ ਦਰਬਾਰ 10 ਮਈ ,2025,ਦਿਨ ਸਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀਜ਼ਨ ਸੈਂਟਰ (7050 120 St ) ਸਰੀ ਵਿਖੇ ਹੋਵੇਗੀ ,ਜੋ ਕਿ “ਅੰਤਰਰਾਸ਼ਟਰੀ ਮਾਂ ਦਿਵਸ ਅਤੇ ਬਿਰਹੋਂ ਦੇ ਸੁਲਤਾਨ, ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗੀ ।ਇਸ ਮੌਕੇ ਲੇਖਕ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ “ ਜੀਵਨ ਫੁੱਲ ਜਾਂ ਕੰਡੇ “ਲੋਕ ਅਰਪਣ ਕੀਤੀ ਜਾਵੇਗੀ। ਉੱਘੇ ਵਿਦਵਾਨ ਪ੍ਰੋਫ਼ੈਸਰ ਕਸ਼ਮੀਰਾ ਸਿੰਘ  “ ਧਰਮ ਅਤੇ ਵਿਗਿਆਨ ਦਾ ਆਪਸੀ  ਸੁਮੇਲ “ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ । ਸਭ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆ ਨੂੰ ਆਪਣੀਆਂ ਵਡਮੁੱਲੀਆਂ  ਸਾਹਿਤਕ  ਰਚਨਾਵਾਂ ਨਾਲ ਪਹੁੰਚਣ ਲਈ  ਅਪੀਲ ਹੈ ।
ਬਹੁਤ ਹੀ ਅਦਬ ਅਤੇ ਸਤਿਕਾਰ ਸਾਹਿਤ !
ਪ੍ਰਧਾਨ-ਪ੍ਰਿਤਪਾਲ ਸਿੰਘ ਗਿੱਲ 604 726 8410
ਉਪ ਪ੍ਰਧਾਨ-ਸੁਰਜੀਤ ਸਿੰਘ ਮਾਧੋਪੁਰੀ 604 377 4171
ਸਕੱਤਰ-ਪਲਵਿੰਦਰ ਸਿੰਘ ਰੰਧਾਵਾ 778 552 5320
ਖ਼ਜ਼ਾਨਚੀ-ਰੁਪਿੰਦਰ ਰੂਪੀ ਖਹਿਰਾ 778 892 9731

Leave a Reply

Your email address will not be published. Required fields are marked *