ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ 27 ਅਪ੍ਰੈਲ ਨੂੰ ਹੋਈ ਚੋਣ ਵਿਚ ਜੇਤੂ ਰਹੀ ਸ ਰਾਜਿੰਦਰ ਸਿੰਘ ਰਾਜੂ ਢਿੱਲੋਂ ਦੀ ਸਲੇਟ ਵਿਚ ਸ਼ਾਮਿਲ ਅਹੁਦੇਦਾਰ ਬੀਤੇ ਦਿਨੀਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ। ਇਸ ਚੋਣ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਰਾਜਿੰਦਰ ਸਿੰਘ ਢਿੱਲੋਂ ਦੀ ਸਲੇਟ ਦੀ ਡਟਕੇ ਹਮਾਇਤ ਕੀਤੀ ਗਈ ਸੀ। ਵੈਨਕੂਵਰ ਸੁਸਾਇਟੀ ਵਲੋਂ ਮਿਲੇ ਸਮਰਥਨ ਲਈ ਆਭਾਰ ਪ੍ਰਗਟ ਕਰਦਿਆਂ ਸ ਰਾਜਿੰਦਰ ਸਿੰਘ ਢਿੱਲੋਂ ਨਾਲ ਪੁੱਜੇ ਜਗਦੇਵ ਸਿੰਘ ਉਰਫ ਮੱਖਣ ਸਿੰਘ ਅਚਰਵਾਲ, ਬਲਜਿੰਦਰ ਸਿੰਘ ਬੈਂਸ ਨੇ ਵੈਨਕੂਵਰ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਨਵੇਂ ਚੁਣੇ ਪ੍ਰਧਾਨ ਢਿੱਲੋਂ ਤੇ ਹੋਰ ਅਹੁਦੇਦਾਰਾਂ ਦਾ ਸਨਮਾਨ
