Headlines

ਪੰਜਾਬੀ ਸਾਹਿਤ ਸਭਾ ਐਬਸਫੋਰਡ ਦੇ ਸਰਪ੍ਰਸਤ ਬੀਬੀ ਗੁਰਬਚਨ ਕੌਰ ਢਿੱਲੋਂ ਨਹੀਂ ਰਹੇ-ਅੰਤਿਮ ਸੰਸਕਾਰ 18 ਮਈ ਨੂੰ

ਐਬਸਫੋਰਡ ( ਡਾ ਗੁਰਵਿੰਦਰ ਸਿੰਘ)- ਪੰਜਾਬੀ ਸਾਹਿਤ ਦੀ ਜਾਣੀ-ਪਛਾਣੀ ਸ਼ਖਸੀਅਤ ਅਤੇ ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਸਫੋਰਡ ਦੇ ਸਰਪ੍ਰਸਤ ਬੀਬੀ ਗੁਰਬਚਨ ਕੌਰ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਉਮਰ 97 ਸਾਲ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਹੀਂ ਸੀ। ਬੀਬੀ ਗੁਰਬਚਨ ਕੌਰ ਢਿੱਲੋਂ ਪ੍ਰਸਿੱਧ ਲਿਖਾਰੀ ਸੂਬੇਦਾਰ ਅਜਾਇਬ ਸਿੰਘ ਢਿੱਲੋ ਵਾਸੀ ਪਿੰਡ ਮਹਿਰੋਂ, ਜ਼ਿਲਾ ਮੋਗਾ ਦੀ ਸੁਪਤਨੀ ਸਨ। ਉਨਾਂ ਨੇ ਚਾਰ ਪੰਜਾਬੀ ਪੁਸਤਕਾਂ ਦੀ ਰਚਨਾ ਕੀਤੀ, ਜਦ ਕਿ ਪੰਜਵੀਂ ਛਪਾਈ ਅਧੀਨ ਹੈ। ਉਹ ਆਪਣੇ ਇੱਕ ਪੁੱਤਰ ਅਤੇ ਇੱਕ ਧੀ ਦੇ ਹੱਸਦੇ ਵਸਦੇ ਪਰਿਵਾਰ ਸਮੇਤ, ਪਿਛਲੇ 40 ਸਾਲ ਤੋਂ ਕੈਨੇਡਾ ਰਹਿ ਰਹੇ ਸਨ।
       ਬੀਬੀ ਗੁਰਬਚਨ ਕੌਰ ਢਿੱਲੋਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 18 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਰਿਵਰ ਸਾਈਡ ਫਿਊਨਰਲ ਹੋਮ, ਐਬਸਫੋਰਡ ਵਿਖੇ ਹੋਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਹੋਣਗੇ। ਪਰਿਵਾਰ ਨਾਲ ਹਮਦਰਦੀ ਲਈ ਬੀਬੀ ਗੁਰਬਚਨ ਕੌਰ ਢਿੱਲੋਂ ਦੇ ਸਪੁੱਤਰ ਦਵਿੰਦਰ ਸਿੰਘ ਢਿੱਲੋ (778 535 2706) ਨਾਲ ਅਤੇ ਸਪੁੱਤਰੀ ਬੀਬੀ ਸ਼ਰਨਜੀਤ ਕੌਰ ਮੱਲੀ (604 807 2480) ਨਾਲ ਦੁਖ ਸਾਂਝਾ ਕੀਤਾ ਜਾ ਸਕਦਾ ਹੈ। ਬੀਬੀ ਗੁਰਬਚਨ ਕੌਰ ਢਿੱਲੋਂ ਨੂੰ ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ) ਐਬਸਫੋਰਡ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।

Leave a Reply

Your email address will not be published. Required fields are marked *