ਐਡਮਿੰਟਨ ( ਦੀਪਤੀ)- ਬੀਤੇ ਦਿਨ ਪੰਜਾਬ ਦੇ ਉਘੇ ਪੱਤਰਕਾਰ ਤੇ ਸਮਾਜ ਸੇਵੀ ਸ ਸਵਰਨ ਸਿੰਘ ਭੰਗੂ ਐਡਮਿੰਟਨ ਵਿਖੇ ਪੁੱਜੇ। ਉਹ ਪਿਛਲੇ 50 ਸਾਲ ਤੋਂ ਸਮਾਜ ਸੇਵਾ ਨੂੰ ਸਮਰਪਿਤ ਸ਼ਖਸੀਅਤ ਹਨ ਤੇ ਸਰਦਾਰ ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ- ਸੰਸਥਾ ਬੱਸੀ ਗੁੱਜਰਾਂ ( ਰੂਪਨਗਰ ) ਦੇ ਡਾਇਰੈਕਟਰ ਹਨ। ਉਹਨਾਂ ਦੀ ਜੀਵਨ ਸਾਥੀ ਤੇ ਉਘੀ ਫਿਲਮੀ ਕਲਾਕਾਰ ਗੁਰਪ੍ਰੀਤ ਭੰਗੂ ਜੋ ਪੇਸ਼ੇ ਵਜੋਂ ਅਧਿਆਪਕਾ ਹਨ, ਪਿਛਲੇ ਲੰਬੇ ਸਮੇਂ ਤੋਂ ਲੋਕ ਪੱਖੀ ਸਾਹਿਤ ਤੇ ਕਲਾ ਨੂੰ ਪ੍ਰਣਾਏ ਹੋਏ ਹਨ। ਉਹਨਾਂ ਪੰਜਾਬ ਦੇ ਪ੍ਰਸਿਧ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਤੇ ਕੋਰਿਓਗਰਾਫੀਆਂ ਨੂੰ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਲੈਕੇ ਜਾਣ ਵਿੱਚ ਪੂਰਾ ਸਹਿਯੋਗ ਦਿੱਤਾ। ਭੈਣ ਗੁਰਪ੍ਰੀਤ ਭੰਗੂ ਨੇ ਸੈਂਕੜੇ ਪੰਜਾਬੀ ਫ਼ਿਲਮਾਂ ਵਿੱਚ ਡਾਇਰੈਕਟਰ , ਪ੍ਰੋਡਿਊਸਰ , ਕਲਾਕਾਰ ਦਾ ਰੋਲ ਕੀਤਾ । ਸਿੱਖਿਆ ਸੰਸਥਾ ਵਿੱਚ ਲੋੜਵੰਦ ਬੱਚੇ ਬੱਚੀਆਂ ਨੂੰ +2 ਤੱਕ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਨਾਲ ਦੀ ਨਾਲ ਹੁਨਰਮੰਦ ਕਾਮੇ ਅਤੇ ਦੇਸ਼ ਭਗਤ ਯੋਧਿਆਂ ਗਦਰੀ ਬਾਬਿਆਂ ਬਾਰੇ ਵੀ ਸਮੇ ਸਮੇਂ ਜਾਣਕਾਰੀ ਦੇ ਕੇ ਵਧੀਆ ਇਨਸਾਨ ਬਣਾਉਣ ਲਈ ਉਪਰਾਲੇ ਜੁਟਾਏ ਜਾਂਦੇ ਹਨ । ਸ ਸਵਰਨ ਸਿੰਘ ਭੰਗੂ ਦਾ ਇਥੇ ਪੁੱਜਣ ਤੇ ਭਰਵਾਂ ਮਾਣ ਸਨਮਾਨ ਕੀਤਾ ਗਿਆ। ਤਸਵੀਰ ਵਿਚ ਸ ਭੰਗੂ ਨੂੰ
ਸਤੀਸ਼ ਸਚਦੇਵਾ , ਸ਼੍ਰੀ ਮੇਜਰ ਸਿੰਘ ਕਲੇਰ ਪ੍ਰਧਾਨ, ਸੀਨੀਅਰ ਸਿਟੀਜਨ ਸੁਸਾਇਟੀ ਬੌਮੌਂਟ ( ਅਲਬਰਟਾ ) ਸ਼੍ਰੀ ਸੰਤੋਖ ਸਿੰਘ ,ਹਰਨਿੰਦਰ ਅਟਵਾਲ ਸਨਮਾਨਿਤ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਉਘੇ ਪੱਤਰਕਾਰ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਦਾ ਐਡਮਿੰਟਨ ਵਿਖੇ ਸਨਮਾਨ
