ਦਸਵੀਂ ਜਮਾਤ ਦੀ ਪ੍ਰੀਖਿਆ ‘ਚ ਜ਼ਿਲ੍ਹੇ ਵਿਚੋਂ ਕੀਤਾ ਦੂਸਰਾ ਸਥਾਨ ਹਾਸਲ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ-ਸੀਬੀਐਸਸੀ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਐਮ.ਐਸ.ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਵਿਦਿਆਰਥਣ ਰਾਜਬੀਰ ਕੌਰ ਵਲੋਂ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹਾ ਤਰਨ ਤਾਰਨ ਵਿੱਚੋਂ ਦੂਸਰਾ ਸਥਾਨ ਹਾਸਲ ਕਰਨ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖਾਸ ਤੌਰ ‘ਤੇ ਭੇਜੇ ਗਏ ਆਪਣੇ ਪੀਏ ਦਿਲਬਾਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਵੱਲੋਂ ਰਾਜਬੀਰ ਦਾ ਵਿਸ਼ੇ਼ਸ਼ ਤੌਰ ‘ਤੇ ਸਕੂਲ ਪਹੁੰਚਕੇ ਸਨਮਾਨ ਕੀਤਾ ਗਿਆ। ਚੇਅਰਮੈਨ ਦਿਲਬਾਗ ਸਿੰਘ ਵਲੋਂ ਜਿਥੇ ਐਮ.ਐਸ.ਐਮ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾਕਟਰ ਉਪਕਾਰ ਸਿੰਘ ਨੂੰ ਮਬਾਰਕਾਂ ਦਿੱਤੀਆਂ ਗਈਆਂ,ਉੱਥੇ ਉਹਨਾਂ ਨੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਅਧਿਆਪਕਾਂ ਦੀ ਸਖਤ ਮਿਹਨਤ ਯੋਗ ਅਗਵਾਈ ਅਤੇ ਹੌਸਲੇ ਨਾਲ ਹੀ ਵਿਦਿਆਰਥੀ ਅਜਿਹੇ ਮਾਰਕੇ ਮਾਰ ਸਕਦੇ ਹਨ। ਇਸ ਮੌਕੇ ‘ਤੇ ਹਾਜਰ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਵੀ ਸ਼ਾਨਦਾਰ ਨਤੀਜਿਆਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ।ਇਸ ਸਮੇਂ ਪ੍ਰਦੀਪ ਕੁਮਾਰ ਢਿਲੋਂ ਖਾਦ ਸਟੋਰ ਵਾਲੇ, ਚੋਹਲਾ ਸਾਹਿਬ ਦੇ ਸਰਪੰਚ ਸਰਪੰਚ ਕੇਵਲ ਕ੍ਰਿਸ਼ਨ ਨਈਅਰ,ਭਗਤ ਸਿੰਘ ਆਦਿ ਹਾਜਰ ਸਨ।