ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਸ਼ਾਇਰ ਸੁਰਜੀਤ ਪਾਤਰ ਅਤੇ ਮਾਂ ਦਿਵਸ ਨੂੰ ਸਮਰਪਿਤ ਰਹੀ ਬੈਠਕ –
ਸਰੀ -(ਰੂਪਿੰਦਰ ਰੂਪੀ)-
ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀਜਨ ਸੈਂਟਰ ਵਿਖੇ ਹੋਈ । ਇਹ ਸਮਾਗਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਮਹਾਨ ਸ਼ਾਇਰ ਸੁਰਜੀਤ ਪਾਤਰ ਅਤੇ ਮਾਂ ਦਿਵਸ ਨੂੰ ਸਮਰਪਿਤ ਰਿਹਾ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਲੇਖਕ ਅਜਮੇਰ ਸਿੰਘ ਢਿੱਲੋਂ, ਡਾ: ਰਣਜੀਤ ਸਿੰਘ ਪੰਨੂ ਅਤੇ ਡਾ: ਪ੍ਰਿਥੀਪਾਲ ਸੋਹੀ ਸੁਸ਼ੋਭਿਤ ਹੋਏ ।
ਸ਼ੋਕ ਮਤੇ ਵਿੱਚ ਉੱਘੇ ਗ਼ਜ਼ਲਗੋ ਨਦੀਮ ਪਰਮਾਰ , ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਸੁੱਚਾ ਸਿੰਘ ਕਲੇਰ ਦੇ ਵੱਡੇ ਭਰਾ ਕੇਹਰ ਸਿੰਘ ਕਲੇਰ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ । ਸਾਹਿਤਕਾਰ ਜਰਨੈਲ ਸਿੰਘ ਸੇਖਾ ਦੀ ਸਿਹਤਯਾਬੀ ਲਈ ਸਭਾ ਵੱਲੋਂ ਕਾਮਨਾ ਕੀਤੀ ਗਈ ।ਭਾਰਤ ਵਿੱਚ ਪਹਿਲ ਗਾਮ ਵਿਖੇ ਹੋਈ ਮਾਸੂਮ ਲੋਕਾਂ ਦੀ ਹੱਤਿਆ ਅਤੇ ਵੈਨਕੂਵਰ( ਕੈਨੇਡਾ) ਵਿੱਚ ਫਿਲੀਪੀਨੀ ਭਾਈ ਚਾਰੇ ਦੇ ਲੋਕਾਂ ਦੀ ਦਰਦਨਾਕ ਮੌਤ ਉੱਤੇ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਉਪਰੰਤ ਲੇਖਕ ਦੀ ਪੁਸਤਕ ਉਪਰ ਸੰਖੇਪ ਸਹਿਤ ਪ੍ਰਿਤਪਾਲ ਗਿੱਲ, ਡਾ: ਪ੍ਰਿਥੀਪਾਲ ਸੋਹੀ, ਅਮਰੀਕ ਸਿੰਘ ਲੇਲ, ਪ੍ਰੋ : ਕਸ਼ਮੀਰਾ ਸਿੰਘ ਅਤੇ ਸੁਰਜੀਤ ਸਿੰਘ ਮਾਧੋ ਪੁਰੀ ਵੱਲੋਂ ਪਰਚੇ ਪੜ੍ਹੇ ਗਏ । ਖੱਚਾ-ਖੱਚ ਭਰੇ ਹਾਲ ਵਿੱਚ ਬੋਰਡ ਮੈਂਬਰ, ਮਹਿਮਾਨ ਲੇਖਕਾਂ ਅਤੇ ਸਮੂਹ ਮੈਂਬਰਾਂ ਦੀ ਭਰਪੂਰ ਹਾਜ਼ਰੀ ਵਿੱਚ ਲੇਖਕ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ “ਜੀਵਨ ਫੁੱਲ ਜਾਂ ਕੰਡੇ” ਦਾ ਲੋਕ ਅਰਪਣ ਕੀਤਾ ਗਿਆ । ਲੇਖਕ ਵੱਲੋਂ ਆਪਣੀ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ । ਸਭਾ ਵੱਲੋਂ ਲੇਖਕ ਅਜਮੇਰ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਵਿਚਾਰ ਅਤੇ ਕਵਿਤਾਵਾਂ ਸਾਂਝੀਆਂ ਕੀਤੀਆਂ ਗਈਆਂ :- ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਗਿੱਲ ਅਮਰੀਕ ਸਿੰਘ ਲੇਹਲ, ਇੰਦਰ ਪਾਲ ਸਿੰਘ ਸੰਧੂ, ਅਮਰੀਕ ਪਲਾਹੀ , ਕੁਲਦੀਪ ਗਿੱਲ ,ਪ੍ਰੋ : ਕਸ਼ਮੀਰਾ ਸਿੰਘ ਗਿੱਲ, ਦਰਸ਼ਨ ਸਿੰਘ ਸੰਘਾ, ਕਵਿੰਦਰ ਚਾਂਦ ,ਬਿਕੱਰ ਸਿੰਘ ਖ਼ੋਸਾ, ਡਾ: ਪ੍ਰਿਥੀਪਾਲ ਸੋਹੀ, ਡਾ: ਗੁਰਮਿੰਦਰ ਕੌਰ ਸਿੱਧੂ , ਪ੍ਰੋ: ਹਰਿੰਦਰ ਕੌਰ ਸੋਹੀ, ਡਾ: ਰਣਜੀਤ ਸਿੰਘ ਪੰਨੂ ,ਚਮਕੌਰ ਸਿੰਘ ਸੇਖੋਂ ਅਤੇ ਕਵੀ ਦਰਬਾਰ ਵਿੱਚ ਪਲਵਿੰਦਰ ਸਿੰਘ ਰੰਧਾਵਾ,ਅਵਤਾਰ ਸਿੰਘ ਢਿੱਲੋਂ ,ਸੁਰਜੀਤ ਸਿੰਘ ਮਾਧੋ ਪੁਰੀ , ਸਾਬਕਾ ਐਮ. ਪੀ “ ਗੰਗਾ ਸਾਗਰ” ਵਾਲੇ ਰਾਏ ਅਜ਼ੀਜ਼ ਉਲਾ -ਖ਼ਾਨ, ਵੀਤ ਬਾਦਸ਼ਾਹ ਪੁਰੀ, ਕਮਲਜੀਤ ਸਿੰਘ ਜੌਹਲ, ਗੁਰ ਦਰਸ਼ਨ ਸਿੰਘ ਮਠਾਰੂ, ਹਰਵਿੰਦਰ ਕੌਰ, ਦਵਿੰਦਰ ਜੌਹਲ, ਬੇਅੰਤ ਸਿੰਘ, ਮਨਜੀਤ ਸਿੰਘ ਮੱਲਾ ,ਬਲਬੀਰ ਸਿੰਘ ਸੰਘਾ ,ਡਾ: ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਕੌਰ ਸੁੱਖੀ, ਹਰਸ਼ਰਨ ਕੌਰ, ਜਗਦੀਪ ਕੌਰ ਨੂਰਾਨੀ, ਗੁਰਮੀਤ ਸਿੰਘ ਕਾਲਕਟ, ਹਰਵਿੰਦਰ ਕੌਰ, ਦਰਸ਼ਨ ਸਿੰਘ ਦੁਸਾਂਝ ਦੇ ਨਾਂ ਵਰਣਨਯੋਗ ਹਨ ।
, ਹਾਜ਼ਰ ਸਰੋਤਿਆਂ ਵਿੱਚ ਅਮਰਜੀਤ ਕੌਰ ,ਹਰਵਿੰਦਰ ਕੌਰ, ਕਮਲਜੀਤ ਸਿੰਘ ਜੌਹਲ, ਬਿੱਲਾ ਤਖਰ, ਸ਼ਮਸ਼ੇਰ ਸਿੰਘ ਸੰਧੂ, ਗੁਰਦਸ਼ਨ ਸਿੰਘ ਤੱਤਲਾ, ਮਲਕੀਤ ਸਿੰਘ, ਪ੍ਰੀਤਮ ਸਿੰਘ, ਪਰਮਜੀਤ ਸਿੰਘ ਗਰੇਵਾਲ, ਦਮਨ ਸਿੰਘ ਗਰੇਵਾਲ, ਸੁਖਦੇਵ ਸਿੰਘ ਦਰਦੀ, ਅਵਤਾਰ ਸਿੰਘ ਬਰਾੜ, ਸ਼ਮਸ਼ੇਰ ਸਿੰਘ ਦਾਦੇ ਰਾਓ ,ਦਰਸ਼ਨ ਸਿੰਘ ਉੱਪਲ, ਪਰਮਿੰਦਰ ਸਿੰਘ ਸਿੱਧੂ, ਨਿਰਮਲ ਗਿੱਲ, ਸੁਖਵਿੰਦਰ ਕੌਰ ਸਿੱਧੂ, ਪ੍ਰੀਤਮ ਕੌਰ, ਗੁਰਹਰਸ਼ਾਨ ਸਿੰਘ ਬਰਾੜ, ਨਰਿੰਦਰ ਸਿੰਘ ਪੰਨੂ, ਮਨਜੀਤ ਕੌਰ ਗਰੇਵਾਲ, ਗੁਰਿੰਦਰ ਕੌਰ ਕਲੇਰ, ਰਾਜਦੀਪ ਕੌਰ ਲੇਲ, ਭੁਪਿੰਦਰ ਕੌਰ ਲੇਲ, ਮਨਮੀਤ ਬਦਾਨ, ਹਰਦੀਪ ਢਿੱਲੋਂ, ਸੁਖਵੰਤ ਢਿੱਲੋਂ, ਅਵੀ ਢਿੱਲੋਂ, ਗੁਰਦੇਵ ਸਿੰਘ ਗਿੱਲ, ਬਲਦੇਵ ਸਿੰਘ ਢਿੱਲੋਂ, ਧਰਮ ਜੀਤ ਸਿੰਘ ਅਤੇ ਬਲਵਿੰਦਰ ਕੌਰ ਗਿੱਲ ਸ਼ਾਮਿਲ ਸਨ। ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਫਲਤਾ ਬਾਰੇ ਕੁਝ ਸ਼ਲਾਘਾ ਯੋਗ ਵਿਚਾਰ ਸਾਂਝੇ ਕੀਤੇ ਗਏ ।