ਵਿੰਨੀਪੈਗ (ਸ਼ਰਮਾ)-ਫੋਕਰੂਟਸ ਭੰਗੜਾ ਅਕੈਡਮੀ ਐਂਡ ਸਟੂਡੀਓ ਵਲੋਂ 8ਵਾਂ ਸਾਲਾਨਾ ਫੋਕਰੂਟਸ ਕਲਚਰਲ ਫੈਸਟੀਵਲ 28 ਜੂਨ ਦਿਨ ਸ਼ਨੀਵਾਰ ਨੂੰ ਸੈਨੇਟੇਨੀਅਲ ਕਨਸਰਟ ਹਾਲ 555 ਮੇਨ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਫੈਸਟੀਵਲ ਦੌਰਾਨ ਭੰਗੜਾ, ਗਿੱਧਾ, ਝੂਮਰ, ਲੁੱਡੀ, ਸ਼ੰਮੀ, ਜਿੰਦੂਆ ਤੇ ਹੋਰ ਲੋਕ ਨਾਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਵਧੇਰੇ ਜਾਣਕਾਰੀ ਲਈ ਹਰਸਿਮਰਨ ਰਿੱਕੀ ਨਾਲ ਫੋਨ ਨੰਬਰ 204-430-8182 ਅਤੇ ਜਗਦੀਪ ਨਾਲ ਫੋਨ ਨੰਬਰ 204-881-7301 ਤੇ ਸੰਪਰਕ ਕੀਤਾ ਜਾ ਸਕਦਾ ਹੈ।