ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਦੇ 66 ਸਟਰੀਟ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਬੀਰ ਰਸ ਢਾਡੀ ਦਰਬਾਰ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਖੁਲੇ ਪੰਡਾਲ ਵਿਚ ਸਜਾਇਆ ਗਿਆ।
ਗੁਰਦੂਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਦੀ ਵਰਖਾ ‘ਚ ਪੰਡਾਲ ਵਿਚ ਲਿਆਂਦੀ ਗਈ। ਉਪੰਰਤ ਮੁੱਖ ਸੇਵਾਦਾਰ ਭਾਈ ਦਰਸ਼ਨ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪੰਰਤ ਸਜੇ ਦੀਵਾਨ ਵਿੱਚ ਢਾਡੀ ਭਾਈ ਜਗਦੀਪ ਸਿੰਘ ਖਾਲਸਾ, ਭਾਈ ਕਸ਼ਮੀਰ ਸਿੰਘ ਸੋਢੀ, ਢਾਡੀ ਭਾਈ ਮਲਕੀਅਤ ਸਿੰਘ ਲੌਂਗੋਵਾਲ, ਢਾਡੀ ਗੁਰਭੇਜ ਸਿੰਘ ਜੌਹਲ, ਢਾਡੀ ਬੀਬੀ ਬਲਵਿੰਦਰ ਕੌਰ ਖਹਿਰਾ ਅਤੇ ਢਾਡੀ ਭਾਈ ਅਮਨਦੀਪ ਸਿੰਘ ਭੁਲਾਰਾਏ ਦੇ ਜਥਿਆਂ ਨੇ ਢਾਡੀ ਵਾਰਾਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਮਲਕੀਅਤ ਸਿੰਘ ਪ੍ਰਧਾਨ, ਸੰਤੌਖ ਸਿੰਘ ਵਾਇਸ ਪ੍ਰਧਾਨ, ਧਿਆਨ ਸਿੰਘ ਪਨੇਸਰ ਸੀਨੀਅਰ ਮੀਤ ਪ੍ਰਧਾਨ, ਤਿਰਲੋਚਨ ਸਿੰਘ ਜਨਰਲ ਸੈਕਟਰੀ, ਹਰਮਿੰਦਰ ਸਿੰਘ ਗਰੇਵਾਲ ਜਾਇੰਟ ਸੈਕਟਰੀ, ਸੁਖਦੇਵ ਸਿੰਘ ਖਜਾਨਚੀ, ਕੁਲਦੀਪ ਸਿੰਘ ਚਾਨਾ ਸਟੇਜ ਸਕੱਤਰ ਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਗੁਰੂ ਸਾਹਿਬ ਅਤੇ ਸ਼ਾਮਲ ਸੰਗਤਾਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਸ਼ੁਕਰਾਨਾ ਕੀਤਾ।
ਐਡਮਿੰਟਨ ਵਿੱਚ ਪਹਿਲੀ ਵਾਰ ਖੁਲੇ ਪੰਡਾਲ ਚ ਕਰਵਾਇਆ ਢਾਡੀ ਦਰਬਾਰ
