Headlines

ਪੰਜਾਬ ਭਵਨ ਸਰੀ ਦਾ ”ਨਵੀਆਂ ਕਲਮਾਂ ਨਵੀਂ ਉਡਾਣ “ ਪ੍ਰੋਜੈਕਟ ਸਫਲਤਾ ਦੀਆਂ ਸਿਖਰਾਂ ਵੱਲ -ਸਤਿੰਦਰ ਕੌਰ ਕਾਹਲੋਂ

ਸਰੀ-ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ  ਵੱਲੋਂ ਸ਼ੁਰੂ ਕੀਤਾ ਪ੍ਰੋਜੈਕਟ “ਨਵੀਆਂ ਕਲਮਾਂ,ਨਵੀਂ ਉਡਾਣ” ਬੁਲੰਦੀਆਂ ਨੂੰ ਛੂਹ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸੈਂਕੜੇ ਵਿਦਿਆਰਥੀ ਇਸ ਪ੍ਰੋਜੈਕਟ ਨਾਲ ਜੁੜ ਚੁੱਕੇ ਹਨ। ਜ਼ਿਲੇ ਦੀਆਂ 2 ਕਿਤਾਬਾਂ ਲੋਕ ਅਰਪਣ ਹੋ ਚੁੱਕੀਆਂ ਹਨ ਤੇ 3 ਜਲਦ ਲੋਕ ਅਰਪਣ ਹੋਣ  ਜਾ ਰਹੀਆਂ ਹਨ। ਇਸ ਤਰ੍ਹਾਂ ਵੱਖ-ਵੱਖ ਸਕੂਲਾਂ ਦੇ 480 ਵਿਦਿਆਰਥੀਆਂ ਦੀਆਂ ਕਵਿਤਾਵਾਂ,ਕਹਾਣੀਆਂ ਤੇ ਲੇਖ ਇਹਨਾਂ ਕਿਤਾਬਾਂ ਦਾ ਹਿੱਸਾ ਬਣ ਚੁੱਕੇ ਹਨ, ਜੋ ਇੱਕ ਵੱਡੀ ਪ੍ਰਾਪਤੀ ਹੈ। ਜਿਲਾ ਪ੍ਰਧਾਨ ਸਤਿੰਦਰ ਕੌਰ ਕਾਹਲੋਂ ਤੇ ਟੀਮ ਮੈਂਬਰ ਰਣਜੀਤ ਬਾਜਵਾ,ਗਗਨਦੀਪ ਸਿੰਘ,ਕਮਲਜੀਤ ਕੌਰ,ਨਵਜੋਤ ਬਾਜਵਾ,ਸੁਖਵਿੰਦਰ ਕੌਰ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਆਪਣੇ ਕੈਲੰਡਰ ਰੀਲੀਜ ਕਰ ਰਹੇ ਹਨ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਪ੍ਰਤੀ ਪ੍ਰੇਰਿਤ ਕਰਨ ਦੀ ਮੁਹਿੰਮ ਚੱਲ ਰਹੀ ਹੈ

ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਮਹੀਨੇ ਵਿਦਿਆਰਥੀਆਂ ਦੇ ਆਨ ਲਾਈਨ ਪ੍ਰੋਗਰਾਮ ਹੁੰਦੇ ਹਨ ਜਿਹਨਾਂ ਵਿੱਚ ਬਾਲ ਸਾਹਿਤ ਲੇਖਕ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇ ਕੇ ,ਉਹਨਾਂ ਨੂੰ ਸਿਖਲਾਈ ਦੇ ਰਹੇ ਹਨ।  ਸੁੱਖੀ ਬਾਠ ਜੀ ਵਲੋਂ ਚਲਾਇਆ ਇਹ ਪ੍ਰੋਜੈਕਟ ਟੀਮ ਮੈਂਬਰਾਂ ਸ ਉਂਕਾਰ ਸਿੰਘ ਤੇਜੇ ਸਟੇਟ ਪ੍ਰੋਜੈਕਟ ਇੰਚਾਰਜ,ਸ ਗੁਰਵਿੰਦਰ ਸਿੰਘ ਕਾਂਗੜ ਸੀਨੀ ਸਹਿ ਪ੍ਰੋਜੈਕਟ ਇੰਚਾਰਜ ,ਸ ਗੁਰਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ,ਬਲਜੀਤ ਸ਼ਰਮਾ ਖਜ਼ਾਨਚੀ ,ਸਾਰੇ ਜ਼ਿਲਿਆਂ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਦੇ ਸਹਿਯੋਗ ਸਦਕਾ ਇਤਿਹਾਸ ਵਿੱਚ ਨਵੀਆਂ ਪੈੜਾਂ ਪਾ ਰਿਹਾ।

Leave a Reply

Your email address will not be published. Required fields are marked *