Headlines

ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਰਛਪਾਲ ਸਿੰਘ ਗਿੱਲ ਦਾ ਦੁਖਦਾਈ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 8 ਜੂਨ ਨੂੰ-

ਐਬਸਫੋਰਡ- ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ ਰਛਪਾਲ ਸਿੰਘ ਗਿੱਲ ਜੋ ਪਿਛਲੇ ਸਮੇਂ ਤੋਂ ਇਥੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ, ਦੇ ਅਚਾਨਕ ਸਵਰਗ ਸਿਧਾਰ ਜਾਣ ਦੀ ਦੁਖਦਾਈ ਖਬਰ ਹੈ। ਬਹੁਤ ਹੀ ਮਿਲਾਪੜੇ ਤੇ  ਮਿੱਠਬੋਲੜੇ ਸ ਗਿੱਲ ਪੰਜਾਬ ਦੇ ਕਸਬਾ ਅਮਰਗੜ ਨੇੜੇ ਪਿੰਡ ਝੂੰਦਾਂ ਨਾਲ ਸਬੰਧਿਤ ਸਨ। ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸ ਰਛਪਾਲ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 8 ਜੂਨ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਦੁਪਹਿਰ 1 ਵਜੇ ਹੋਵੇਗੀ। ਗਿੱਲ ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 604-996-4992 ਜਾਂ 7789824992 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਦੌਰਾਨ ਉਘੇ ਸਾਹਿਤਕਾਰ ਪ੍ਰੋ ਗੁਰਭਜਨ ਸਿੰਘ ਗਿੱਲ ਨੇ  ਸ ਰਛਪਾਲ ਸਿੰਘ ਗਿੱਲ ਦੇ ਪ੍ਰੋ ਰਵਿੰਦਰ ਭੱਠਲ ਦੀ ਪਤਨੀ ਡਾ ਸੁਰਿੰਦਰ ਕੌਰ ਭੱਠਲ ਦੇ ਚਾਚਾ ਜੀ ਹੋਣ ਦੇ ਨਾਤੇ ਗਿੱਲ ਪਰਿਵਾਰ ਨਾਲ ਆਪਣੇ ਨਜ਼ਦੀਕੀ ਸਬੰਧਾਂ  ਦਾ ਜ਼ਿਕਰ ਕਰਦਿਆਂ ਪਰਿਵਾਰ ਨਾਲ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *