Headlines

ਜੰਗਲੀ ਅੱਗ ਕਾਰਨ ਸਕਾਮਿਸ਼ ਵਿਖੇ 14 ਜੂਨ ਨੂੰ ਹੋਣ ਵਾਲਾ ਨਗਰ ਕੀਰਤਨ ਮੁਲਤਵੀ

ਸਰੀ, 12 ਜੂਨ (ਹਰਦਮ ਮਾਨ)-ਵੈਨਕੂਵਰ ਨੇੜਲੇ ਸ਼ਹਿਰ ਸਕਾਮਿਸ਼ ਵਿਖੇ ਸਕਾਮਿਸ਼ ਸਿੱਖ ਸੋਸਾਇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 14 ਜੂਨ ਨੂੰ ਹੋਣ ਵਾਲਾ ਸਾਲਾਨਾ ਨਗਰ ਕੀਰਤਨ ਮੁਲਤਵੀ ਕਰ ਦਿੱਤਾ ਗਿਆ ਹੈ।

ਸੋਸਾਇਟੀ ਦੇ ਬੁਲਾਰੇ ਦਵਿੰਦਰ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਛਲੇ ਹਫਤੇ ਤੋਂ ਸਕਾਮਿਸ਼ ਦੇ ਨੇੜਲੇ ਜੰਗਲ ਵਿਚ ਅੱਗ ਲੱਗੀ ਹੋਣ ਕਾਰਨ ਅਤੇ ਪਬਲਿਕ ਸੁਰੱਖਿਆ ਨੂੰ ਮੁੱਖ ਰਖਦਿਆਂ ਸਾਲਾਨਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਇਸ ਅੱਗ ਉੱਪਰ ਕਾਬੂ ਪਾ ਲਿਆ ਗਿਆ ਅਤੇ ਸਿਟੀ ਵੱਲੋਂ ਪ੍ਰਵਾਨਗੀ ਮਿਲ ਗਈ ਤਾਂ ਨਗਰ ਕੀਰਤਨ ਲਈ ਨਵੀਂ ਤਾਰੀਖ਼ ਦਾ ਫੈਸਲਾ ਕੀਤਾ ਜਾਵੇਗਾ।

Leave a Reply

Your email address will not be published. Required fields are marked *