Headlines

ਜਹਾਜ ਹਾਦਸੇ ਚੋਂ ਬਚਿਆ ਇਕਲੌਤਾ ਮੁਸਾਫਿਰ ਰਮੇਸ਼ ਹੈ ਇੰਗਲੈਂਡ ਦੇ ਸ਼ਹਿਰ ਲੈਸਟਰ ਦਾ ਵਸਨੀਕ

-ਛੋਟੇ ਭਰਾ ਅਜੇ ਕੁਮਾਰ ਦਾ ਨਹੀਂ ਲੱਗ ਰਿਹਾ ਥੋਹ- ਪਤਾ
*ਰਮੇਸ਼ ਵਿਸਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਚ ਲੱਗਿਆ ਲੋਕਾਂ ਅਤੇ ਬ੍ਰਿਟਿਸ਼ ਮੀਡੀਏ ਦਾ ਜਮਾਵੜਾ

ਲੈਸਟਰ(ਇੰਗਲੈਂਡ),12 ਜੂਨ (ਸੁਖਜਿੰਦਰ ਸਿੰਘ ਢੱਡੇ)- ਵੀਰਵਾਰ ਨੂੰ ਅਹਿਮਦਾਬਾਦ ਤੋਂ ਇੰਗਲੈਂਡ ਦੇ ਗੈਟਵਿਕ ਏਅਰਪੋਰਟ ਲਈ ਰਵਾਨਾ ਹੋਏ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਨ ਭਰਨ ਤੋਂ 30 ਸਕਿੰਡ ਬਾਅਦ ਕਰੈਸ ਹੋਣ ਮੌਕੇ ਜਹਾਜ ਵਿੱਚ ਸਵਾਰ 200 ਤੋਂ ਵੱਧ ਮੁਸਾਫਰਾਂ ਦੇ ਮਾਰੇ ਜਾਣ ਦੀ ਦੁਖਦਾਈ ਘਟਨਾ ਨੇ ਜਿੱਥੇ ਸੰਸਾਰ ਚ ਵਾਸਤੇ ਭਾਰਤੀਆਂ ਤੇ ਬ੍ਰਿਟਿਸ਼ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਸੇ ਦੌਰਾਨ  ਜਹਾਜ ਤੋਂ ਸਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੇ 38 ਸਾਲਾਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਾਸੀ ਦੀਉ ਦਮਨ ਨਾਲ ਸੰਬੰਧਿਤ ਨੌਜਵਾਨ ਰਮੇਸ਼ ਵਿਸਵਾਸ ਕੁਮਾਰ ਦੀ ਬਹਾਦਰੀ ਦੀ ਵੀ ਬੜੇ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ। ਜਹਾਜ਼ ਦੀ 11a ਨੰਬਰ ਸ਼ੀਟ ਤੇ ਬੈਠੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਸਨੀਕ  ਰਮੇਸ਼ ਵਿਸ਼ਵਾਸ ਕੁਮਾਰ ਵੱਲੋਂ ਜਹਾਜ਼ ਤੋਂ ਛਾਲ ਮਾਰਨ ਕਾਰਨ ਉਸਦੀ ਜਾਨ ਤਾਂ ਬਚ ਗਈ, ਪਰ ਉਸ ਦੇ ਨਾਲ ਜਹਾਜ ਵਿੱਚ ਸਫਰ ਕਰਨ ਦੀ ਸਵਾਰ ਹੋਏ ਉਸ ਦੇ ਛੋਟੇ ਭਰਾ 34 ਸਾਲਾਂ ਅੱਜੇ ਕੁਮਾਰ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ। ਜਹਾਜ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੇ ਰਮੇਸ਼ ਵਿਸ਼ਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਚ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਚਾਰ ਪੁੱਤਰ ਹਨ ਜਿਨਾਂ ਚੋਂ ਉਸ ਦਾ ਵੱਡਾ ਪੁੱਤਰ ਰਮੇਸ ਵਿਸਵਾਸ ਕੁਮਾਰ ਅਤੇ ਉਸ ਦਾ ਛੋਟਾ ਭਰਾ ਅਜੇ ਕੁਮਾਰ ਇੱਕ ਸਾਲ  ਬਾਅਦ ਵਾਪਸ ਆਪਣੇ ਪਰਿਵਾਰ ਮਾਂ ਬਾਪ ਪਤਨੀ ਅਤੇ ਬੱਚਿਆਂ ਕੋਲ ਇੰਗਲੈਂਡ ਆਉਣ ਲਈ ਏਅਰ ਇੰਡੀਆ ਦੇ ਜਹਾਜ ਤੇ ਸਵਾਰ ਹੋਏ ਸਨ। ਪ੍ਰੰਤੂ ਜਹਾਜ ਦੇ ਉਡਾਨ ਭਰਨ ਤੋਂ 30 ਸੈਕਿੰਡ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਰਮੇਸ਼ ਵਿਸ਼ਵਾਸ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਜਦ ਭਾਰਤੀ ਸਮੇਂ ਅਨੁਸਾਰ 1 ਵਜੇ ਜਹਾਜ ਉਡਾਨ ਭਰ ਰਿਹਾ ਸੀ ਤਾਂ ਉਸ ਦੀ ਉਸਦੇ ਦੋਵਾਂ ਬੇਟਿਆਂ ਕੁਮਾਰ ਵਿਸ਼ਵਾਸ ਅਤੇ ਅਜੇ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋ ਰਹੀ ਸੀ ਇਸੇ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ ਤੇ ਉਹਨਾਂ ਨੂੰ ਚਾਰ ਚੁਫੇਰੇ ਲਾਸਾਂ ਹੀ ਲਾਸਾਂ ਦਿਖਾਈ ਦਿੱਤੀਆਂ। 242 ਮੁਸਾਫਰਾਂ ਚੋਂ ਆਪਣੀ ਜਾਨ ਬਚਾਉਣ ਵਾਲੇ ਇਕਲੋਤੇ ਰਮੇਸ਼ ਵਿਸ਼ਵਾਸ ਕੁਮਾਰ ਚਾਰ ਸਾਲ ਦੇ ਬੱਚੇ ਦਾ ਪਿਤਾ ਹੈ, ਅਤੇ ਉਸਦੇ ਨਾਲ ਸਫਰ ਕਰ ਰਿਹਾ ਉਸਦਾ ਛੋਟਾ ਭਰਾ ਅਜੇ ਵੀ ਇੱਕ ਛੋਟੇ ਬੱਚੇ ਦਾ ਪਿਤਾ ਹੈ। ਰਮੇਸ ਵਿਸ਼ਵਾਸ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਰਮੇਸ਼ ਵਿਸਵਾਸ ਕੁਮਾਰ ਇਸ ਵੇਲੇ ਜੇਰੇ ਇਲਾਜ ਹੈ, ਅਤੇ ਉਹਨਾਂ ਦੀ ਉਸ ਨਾਲ ਫੋਨ ਰਾਹੀਂ ਗੱਲਬਾਤ ਵੀ ਹੋ ਚੁੱਕੀ ਹੈ, ਪਰੰਤੂ ਰਮੇਸ਼ ਵਿਸ਼ਵਾਸ ਕੁਮਾਰ ਨਾਲ ਅਹਿਮਦਾਬਾਦ ਤੋਂ ਇੰਗਲੈਂਡ ਲਈ ਰਵਾਨਾ ਹੋਏ ਉਸਦੇ ਛੋਟੇ ਭਰਾ ਅਜੇ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਜਿਸ ਕਾਰਨ ਉਸ ਦੀ ਮਾਂ ਅਤੇ ਬਾਕੀ ਪਰਿਵਾਰ ਮੈਂਬਰ ਇਸ ਵੇਲੇ ਬੇਹੱਦ ਗਮਗੀਨ ਮਾਹੌਲ ਵਿੱਚ ਹਨ। ਰਮੇਸ਼ ਵਿਸਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਵਿੱਚ ਉਹਨਾਂ ਦੋਵਾਂ ਭਰਾਵਾਂ ਦੇ ਮੌਜੂਦਾ ਹਾਲਤਾ ਬਾਰੇ ਜਾਨਣ ਲਈ ਵੱਡੀ ਗਿਣਤੀ ਚ ਲੋਕ ਅਤੇ ਬ੍ਰਿਟਿਸ਼ ਮੀਡੀਆ ਦਿ ਉਨ੍ਹਾਂ ਦੇ ਘਰ ਆਉਣਾ ਜਾਣਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਜਹਾਜ਼ ਹਾਦਸੇ ਚ ਮਰਨ ਵਾਲਿਆਂ ਚ ਵੱਡੀ ਗਿਣਤੀ ਚ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਭਾਰਤੀ ਮੂਲ ਦੇ ਲੋਕ ਮੌਜੂਦ ਸਨ, ਜਿਨਾਂ ਦੇ ਪਰਿਵਾਰਾਂ ਚ ਇਸ ਵੇਲੇ ਸੋਗ ਵੇਖੀ ਜਾ ਸਕਦੀ ਹੈ। ਇਸੇ ਜਹਾਜ਼ ਹਾਦਸੇ ਚ ਭਾਰਤ ਤੋਂ ਇੰਗਲੈਂਡ ਆ ਰਹੇ ਤਿੰਨ ਬੱਚਿਆਂ ਅਤੇ ਉਨਾਂ ਦੇ ਮਾਤਾ ਪਿਤਾ ਸਣੇ ਪਰਿਵਾਰ ਦੇ ਪੰਜ ਜੀਆਂ ਦੀ ਵੀ ਮੌਤ ਹੋ ਚੁੱਕੀ ਹੈ।

ਕੈਪਸਨ:-
ਅਹਿਮਦਾਬਾਦ ਜਹਾਜ ਹਾਦਸੇ ਚ ਦਲੇਰੀ ਨਾਲ ਜਹਾਜ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੇ ਰਮੇਸ਼ ਵਿਸਵਾਸ ਕੁਮਾਰ ਦੀ ਜਹਾਜ਼ ਹਾਦਸੇ ਚ ਲਾਪਤਾ ਹੋਏ ਛੋਟੇ ਭਰਾ ਅਜੇ ਨਾਲ ਪੁਰਾਣੀ ਤਸਵੀਰ।
ਤਸਵੀਰ -ਸੁਖਜਿੰਦਰ ਸਿੰਘ ਢੱਡੇ

Leave a Reply

Your email address will not be published. Required fields are marked *