ਵੈਨਕੂਵਰ ( ਦੇ ਪ੍ਰ ਬਿ)- ਕੈਨੇਡੀਅਨ ਇਤਿਹਾਸ ਵਿਚ ਸਭ ਤੋਂ ਭਿਆਨਕ ਅਤਵਾਦੀ ਘਟਨਾ ਵਜੋਂ ਜਾਣੇ ਜਾਂਦੇ ਏਅਰ ਇੰਡੀਆ ਦੀ ਫਲਾਈਟ 182 ਨੂੰ ਅੱਧ ਅਸਮਾਨੇ ਉਡਾਏ ਜਾਣ ਅਤੇ ਇਸ ਵਿਚ ਮਾਰੇ ਗਏ ਮੁਸਾਫਿਰਾਂ ਦੀ ਯਾਦ ਵਿਚ 40ਵੀਂ ਵਰੇਗੰਢ ਮੌਕੇ ਪ੍ਰਾਥਨਾ ਸਭਾ 23 ਜੂਨ ਦਿਨ ਸੋਮਵਾਰ ਨੂੰ ਏਅਰ ਇੰਡੀਆ ਮੈਮੋਰੀਅਲ ਸਾਈਟ ਸਟੈਨਲੀ ਪਾਰਕ ਵੈਨਕੂਵਰ ਵਿਖੇ ਹੋਵੇਗੀ। ਇਸ ਸਬੰਧ ਸ ਮੇਜਰ ਸਿੰਘ ਸਿੱਧੂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਪ੍ਰਾਥਨਾ ਸਭਾ ਅਤੇ ਸਮਾਗਮ ਉਕਤ ਮਿਤੀ ਨੂੰ ਸ਼ਾਮ 6.30 ਵਜੇ ਹੋਵੇਗਾ। ਇਸ ਮੌਕੇ ਏਅਰ ਇੰਡੀਆ ਮੁਸਾਫਿਰਾਂ ਦੀ ਯਾਦ ਵਿਚ ਪ੍ਰਾਥਨਾ ਅਤੇ ਸ਼ਰਧਾਂਜਲੀ ਸਪੀਚਾਂ ਉਪਰੰਤ ਚਾਹ ਪਾਣੀ ਦਾ ਪ੍ਰਬੰਧ ਵੀ ਹੋਵੇਗਾ। ਵਧੇਰੇ ਜਾਣਕਾਰੀ ਲਈ ਮੇਜਰ ਸਿੰਘ ਸਿੱਧੂ ਨਾਲ ਫੋਨ ਨੰਬਰ 604- 719-7897 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ 23 ਜੂਨ 1985 ਨੂੰ ਵਾਪਰੀ ਇਸ ਦੁਖਦਾਈ ਘਟਨਾ ਦੌਰਾਨ ਜਹਾਜ਼ ਵਿਚ ਸਵਾਰ ਸਾਰੇ 331 ਮੁਸਾਫਿਰ ਮਾਰੇ ਗਏ ਸਨ।