ਈਰਾਨ ਦੀ ਨਿੰਦਾ ਕਰਦਿਆਂ ਮੱਧ ਪੂਰਬ ਵਿੱਚ ਟਕਰਾਅ ਵਧਾਉਣ ਲਈ ਜਿੰਮੇਵਾਰ ਦੱਸਿਆ-
ਕੈਨਾਨਾਸਕਿਸ ( ਕੈਲਗਰੀ)- ਜੀ-7 (ਸੱਤ ਦੇਸ਼ਾਂ ਦੇ ਸਮੂਹ) ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਈਰਾਨ-ਇਜ਼ਰਾਈਲ ਦੀ ਤਾਜ਼ਾ ਛਿੜੀ ਜੰਗ ਵਿਚ ਇਜ਼ਰਾਈਲ ਦਾ ਸਮਰਥਨ ਕੀਤਾ ਅਤੇ ਈਰਾਨ ਦੀ ਨਿੰਦਾ ਕੀਤੀ ਹੈ। ਜੀ -7 ਦੀ ਮੀਟਿੰਗ ਦੌਰਾਨ ਆਗੂਆਂ ਨੇ ਮੱਧ ਪੂਰਬ ਵਿੱਚ ਤਣਾਅ ਦਾ ਹਵਾਲਾ ਦਿੰਦੇ ਹੋਏ, ਇਜਰਾਈਲ ਦਾ ਸਮਰਥਕਨ ਕਰਦਿਆਂ ਸਾਂਝਾ ਬਿਆਨ ਜਾਰੀ ਕੀਤਾ ਹੈ ਜਿਸ ਉਪਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਮੇਲਨ ਚੋਂ ਚਲੇ ਜਾਣ ਤੋਂ ਪਹਿਲਾ ਦਸਤਖਤ ਕਰ ਦਿੱਤੇ ਸਨ।
ਜੀ -7 ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ, ਜੀ-7 ਦੇ ਨੇਤਾ, ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।
ਜੀ-7 ਮੈਂਬਰ ਮੁਲਕਾਂ ਵਿੱਚ ਅਮਰੀਕਾ, ਬ੍ਰਿਟੇਨ, ਜਰਮਨੀ, ਜਾਪਾਨ, ਫਰਾਂਸ, ਕੈਨੇਡਾ ਅਤੇ ਇਟਲੀ ਸ਼ਾਮਲ ਹਨ। ਬਿਆਨ ਵਿਚ ਕਿਹਾ ਹੈ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ। ਅਸੀਂ ਇਜ਼ਰਾਈਲ ਦੀ ਸੁਰੱਖਿਆ ਲਈ ਆਪਣੇ ਸਮਰਥਨ ਨੂੰ ਦੁਹਰਾਉਂਦੇ ਹਾਂ। ਇਸਦੇ ਉਲਟ, ਸਮੂਹ ਨੇ ਈਰਾਨ ਨੂੰ “ਖੇਤਰੀ ਅਸਥਿਰਤਾ ਅਤੇ ਅੱਤਵਾਦ ਦਾ ਮੁੱਖ ਸਰੋਤ ਦਸਦਿਆਂ ਕੀਤਾ, ਅਤੇ ਕਿਹਾ ਕਿ “ਅਸੀਂ ਲਗਾਤਾਰ ਸਪੱਸ਼ਟ ਰਹੇ ਹਾਂ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਰੱਖ ਸਕਦਾ।”
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਈਰਾਨ ਦਾ ਸਹਿਯੋਗੀ ਕਿਹਾ ਹੈ ਜੋ ਉਸਨੂੰ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਸਪਲਾਈ ਕਰਕੇ ਯੂਕਰੇਨ ਵਿਰੁੱਧ ਜੰਗ ਛੇੜਨ ਵਿੱਚ ਉਸਦੀ ਮਦਦ ਕਰ ਰਿਹਾ ਹੈ।
ਸਮੂਹ ਨੇ ਹੋਰ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ ਦੇ ਪ੍ਰਭਾਵਾਂ ਪ੍ਰਤੀ ਚੌਕਸ ਰਹਾਂਗੇ ਅਤੇ ਬਾਜ਼ਾਰ ਦੀ ਸਥਿਰਤਾ ਅਤੇ ਰੱਖਿਆ ਲਈ ਹਮ ਸੋਚ ਵਾਲੇ ਭਾਈਵਾਲਾਂ ਨਾਲ ਤਾਲਮੇਲ ਨੂੰ ਤਰਜੀਹ ਦਿਆਂਗੇ।