ਓਟਵਾ-ਕੈਨੇਡਾ ਫੈਡਰਲ ਸਰਕਾਰ ਦੇ ਅੰਕੜੇ ਇਹ ਹੈਰਾਨੀਜਨਕ ਤੱਥ ਦਰਸਾਉਂਦੇ ਹਨ ਕਿ ਪਿਛਲੇ 11 ਸਾਲਾਂ ਵਿੱਚ ਇਮੀਗ੍ਰੇਸ਼ਨ ਵਿਭਾਗ ਦੁਆਰਾ 17,500 ਤੋਂ ਵੱਧ ਵਿਦੇਸ਼ੀਆਂ ਦੀਆਂ ਅਪਰਾਧਿਕ ਸਜ਼ਾਵਾਂ ਮੁਆਫ਼ ਕੀਤਾ ਗਿਆ ਜਿਸ ਨਾਲ ਉਹਨਾਂ ਦੇ ਕੈਨੇਡਾ ਆਉਣ ‘ਤੇ ਲੱਗੀ ਪਾਬੰਦੀ ਹਟਾ ਦਿੱਤਾ ਗਿਆ। ਇਮੀਗ੍ਰੇਸ਼ਾਨ ਵਿਭਾਗ ਦੇ ਇਸ ਖੁਲਾਸੇ ਨੇ ਕੈਨੇਡਾ ਸਰਕਾਰ ਦੀਆਂ ਅਪਰਾਧੀਆਂ ਖਿਲਾਫ ਨੀਤੀ ਦੀ ਪਾਰਦਰਸ਼ਤਾ ਸਬੰਧੀ ਕਈ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੋਈ ਵੀ ਵਿਦੇਸ਼ੀ ਜਿਸਨੂੰ ਕਿਸੇ ਵੀ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੋਵੇ, ਕੈਨੇਡਾ ਵਿਚ ਦਾਖਲ ਹੋਣ ਦੇ ਯੋਗ ਨਹੀ ਹੁੰਦਾ ਪਰ ਇਮੀਗ੍ਰੇਸ਼ਨ ਵਿਭਾਗ ਕੋਲ ਇਹ ਸ਼ਕਤੀ ਹੈ ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਏ ਜਾਣ ਜਾਂ ਸਜ਼ਾ ਪੂਰੀ ਕੀਤੇ ਜਾਣ ਤੋਂ ਪੰਜ ਸਾਲ ਬੀਤ ਗਏ ਹੋਣ ਤਾਂ ਉਹ ਵਿਅਕਤੀ ਕੈਨੇਡਾ ਇਮੀਗ੍ਰੇਸ਼ਨ ਲਈ ਅਰਜੀ ਦੇ ਸਕਦਾ ਹੈ।
ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2024 ਤੱਕ ਲਗਪਗ 11 ਸਾਲਾਂ ਵਿੱਚ, ਵਿਦੇਸ਼ਾਂ ਵਿੱਚ ਅਪਰਾਧਿਕ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਗਏ ਲਗਪਗ 17,600 ਲੋਕਾਂ ਨੂੰ ਇਮੀਗ੍ਰੇਸ਼ਨ ਵਿਭਾਗ ਵਲੋਂ ਇਮੀਗ੍ਰੇਸ਼ਨ ਜਿਸ ਵਿਚ ਸਥਾਈ, ਅਸਥਾਈ, ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਵੀ ਸ਼ਾਮਿਲ ਹਨ, ਨੂੰ ਅਪਲਾਈ ਲਈ ਯੋਗ ਠਹਿਰਾਇਆ ਗਿਆ ਹੈ।
ਪਿਛਲੇ ਸਾਲ, ਇਮੀਗ੍ਰੇਸ਼ਨ ਵਿਭਾਗ ਦੁਆਰਾ 1,390 ਲੋਕਾਂ ਦੀਆਂ ਅਪਰਾਧਿਕ ਸਜ਼ਾਵਾਂ ਮੁਆਫ਼ ਕੀਤੀਆਂ ਗਈਆਂ ਸਨ, ਜਦੋਂ ਕਿ 105 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ। 2023 ਵਿੱਚ, 1,505 ਲੋਕਾਂ ਨੂੰ ਮੁੜ ਵਸੇਬੇ ਦੇ ਯੋਗ ਮੰਨਿਆ ਗਿਆ ਸੀ, ਜਦੋਂ ਕਿ 70 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
