Mar 7, 2026

ਪੰਥ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਰਸਭਿੰਨਾ ਕੀਰਤਨ ਕੀਤਾ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਉਘੇ ਕਾਰੋਬਾਰੀ ਅਤੇ ਸ਼ੋਅ ਪ੍ਰਮੋਟਰ ਜੱਸੀ ਨਈਅਰ ਨੇ ਆਪਣੇ ਗ੍ਰਹਿ ਵਿਖੇ ਸਰਬੱਤ ਦੇ ਭਲੇ ਲਈ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ।  ਪੰਥ ਪ੍ਰਸਿੱਧ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਆਪਣੇ ਸਾਥੀਆਂ ਸਮੇਤ ਲਗਭਗ 2 ਘੰਟੇ ਰਸਭਿੰਨਾਂ ਕੀਰਤਨ ਕੀਤਾ ਤੇ  ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ । ਇਸ ਮੌਕੇ  ਵੱਡੀ ਗਿਣਤੀ ਵਿੱਚ ਰਿਸਤੇਦਾਰ, ਭਾਈਚਾਰਕ ਸਾਂਝ ਵਾਲੇ ਲੋਕ, ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਪਹੁੰਚੀਆਂ ਜਿੰਨਾ ਨਿਤ  ਐਮ ਪੀ ਜਸਰਾਜ ਹੱਲਣ, ਐਮ ਪੀ ਦਲਵਿੰਦਰ ਗਿੱਲ, ਐਮ ਐੱਲ ਏ ਪਰਮੀਤ ਸਿੰਘ ਬੋਪਾਰਾਏ , ਗਾਇਕ ਮਨਜੀਤ ਰੂਪੋਵਾਲੀਆ,ਵੀਰ ਦਵਿੰਦਰ ,ਡਾਕਟਰ ਗਗਨ  ਡੈਂਗ, ਬਲਵਿੰਦਰ ਚੋਪੜਾ, , ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ , ਰੀਐਲਟਰ ਰਮਨ ਭੰਗੂ , ਮੁਕੇਸ਼ ਨਡਿਆਲ, ਵਿਵੇਕ ਮਹਾਜਨ,ਗੋਲਡੀ ਜੰਮੂ,ਗੁਰਲਾਲ ਮਾਣੂੰਕੇ ਗਿੱਲ ,ਜਸਬੀਰ ਜੋਧਵਾਲ ਆਦਿ ਨੇ ਹਾਜ਼ਰੀ ਭਰੀ । ਜੱਸੀ ਨਈਅਰ ਨੇ ਭਾਈ ਮਨਪ੍ਰੀਤ ਸਿੰਘ ਅਤੇ ਸਾਥੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ । ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਜੱਸੀ ਨਈਆਂ ਨੇ ਆਏ ਸੱਜਣਾਂ, ਰਿਸ਼ਤੇਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।