ਬਜੁਰਗਾਂ ਦੀ ਸਾਂਭ ਸੰਭਾਲ ਲਈ ਕੇਅਰ ਹੋਮ ਬਣਾਉਣ ਦੀਆਂ ਤਿਆਰੀਆਂ-
ਐਬਸਫੋਰਡ ( ਦੇ ਪ੍ਰ ਬਿ)-ਬੀਤੇ ਦਿਨ ਗੁਰੂ ਨਾਨਕ ਕੇਅਰ ਸੁਸਾਇਟੀ ਐਬਸਫੋਰਡ ਵਲੋਂ ਇਕ ਵਿਸ਼ਾਲ ਇਕੱਤਰਤਾ ਐਬਸਫੋਰਡ ਟਰੀਡੀਸ਼ਨਲ ਸਕੂਲ 2722 ਵਿੰਡਸਰ ਸਟਰੀਟ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵਲੋਂ ਸੁਸਾਇਟੀ ਦੇ ਮਕਸਦ ਅਤੇ ਸੁਸਾਇਟੀ ਵਲੋਂ ਐਬਸਫੋਰਡ ਵਿਚ ਬਜੁਰਗਾਂ ਅਤੇ ਸੀਨੀਅਰਜ਼ ਦੀ ਸੇਵਾ ਸੰਭਾਲ ਲਈ ਪ੍ਰਸਤਾਵਿਤ ਸੀਨੀਅਰ ਕੇਅਰ ਹੋਮ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲੋਕਾਂ ਦੇ ਵਿਚਾਰ ਜਾਣੇ। ਇਸ ਮੌਕੇ ਦੱਸਿਆ ਗਿਆ ਕਿ ਗੁਰੂ ਨਾਨਕ ਕੇਅਰ ਸੁਸਾਇਟੀ ਇਕ ਗੈਰ ਲਾਭਕਾਰੀ ਸੰਸਥਾ ਹੈ। ਜਿਸਦਾ ਮਕਸਦ ਆਪਣੇ ਬਜੁਰਗਾਂ ਦੀ ਸਾਉਥ ਏਸ਼ੀਅਨ ਤੇ ਪੰਜਾਬੀ ਸਭਿਆਚਾਰ ਮੁਤਾਬਿਕ ਸਾਂਭ ਸੰਭਾਲ ਕਰਨਾ ਹੈ। ਇਸ ਲਾਂਗ ਟਰਮ ਕੇਅਰ ਹੋਮ ਵਾਸਤੇ ਸੁਸਾਇਟੀ ਵਲੋਂ ਦਾਨ ਦੀ ਅਪੀਲ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਇਕੱਠ ਵਿਚ ਸ਼ਾਮਿਲ ਲੋਕਾਂ ਨੂੰ ਇਸ ਨੇਕ ਕਾਰਜ ਲਈ ਦਾਨ ਅਤੇ ਸਹਿਯੋਗ ਦੀ ਅਪੀਲ ਕੀਤੀ।
ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ-
- Dr. Shavinder Gill
- Paul Wadhawan — 604-308-6234
- Devinder Brar — 604-556-4333
- Hardeep Sidhu — 604-309-4582

