Mar 10, 2026

ਵਿਕਟੋਰੀਆ- ਬੀਤੇ ਦਿਨੀਂ ਬੱਕਰਾ ਸ਼ੈਫ ਵਜੋਂ ਜਾਣੇ ਜਾਂਦੇ ਉਘੇ ਖਾਨਸਾਮਾ ਬੌਬ ਬਾਸੀ ਦਾ ਬੀਸੀ ਦੀ ਵਿਧਾਨ ਸਭਾ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰੀ ਪੈਨੋਰਾਮਾ ਤੋਂ ਵਿਧਾਇਕ ਬਰਾਇਨ ਟੈਪਰ ਨੇ ਉਹਨਾਂ ਦੀ ਵਿਧਾਨ ਸਭਾ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ ਤੇ ਉਹਨਾਂ ਵਲੋਂ ਤਿਆਰ ਕੀਤੀ ਗਈ ਬੱਕਰਾ ਰੈਸਪੀ ਤੇ ਉਸਦੀ ਬੀਸੀ ਤੇ ਕੈਨੇਡਾ ਵਿਚ ਪ੍ਰਸਿਧੀ ਬਾਰੇ ਦੱਸਿਆ। ਇਸ ਮੌਕੇ ਵਿਧਾਨ ਸਭਾ ਦੇ ਮੈਂਬਰਾਂ ਨੇ ਬੌਬ ਬਾਸੀ ਦਾ ਤਾੜੀਆਂ ਦੀ ਗੂੰਜ ਵਿਚ ਸਵਾਗਤ ਕੀਤਾ। ਇਸ ਉਪਰੰਤ ਉਹਨਾਂ ਨੂੰ ਵਿਧਾਨ ਸਭਾ ਅਤੇ ਲਾਇਬ੍ਰੇਰੀ ਦਾ ਵਿਸ਼ੇਸ਼ ਟੂਰ ਵੀ ਲਗਵਾਇਆ ਗਿਆ ਤੇ ਮਾਣ ਵਿਚ ਲੰਚ ਵੀ ਦਿੱਤਾ ਗਿਆ। ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਜਿਕਰਯੋਗ ਹੈ ਕਿ ਬੌਬ ਬਾਸੀ ਦਾ ਕਹਿਣਾ ਹੈ ਕਿ ਆਪਣੀ ਮਾਤਾ ਜੀ ਵਲੋਂ ਤਿਆਰ ਕੀਤੀ ਰੈਸਪੀ  ਕਾਰਣ ਉਹ ਬੀਸੀ ਵਿਚ ਬੱਕਰਾ ਸ਼ੈਫ ਵਜੋਂ ਜਾਣੇ ਜਾਂਦੇ ਹਨ ਤੇ ਉਹ ਵਿਆਹ ਸ਼ਾਦੀਆਂ, ਜਨਮ ਦਿਨ ਪਾਰਟੀਆਂ ਅਤੇ ਹੋਰ ਸਮਾਗਮਾਂ ਮੌਕੇ ਆਪਣੇ ਵਲੋਂ ਤਿਆਰ ਬੱਕਰਾ ਫੂਡ ਦੀ ਲਾਈਵ ਪ੍ਰਸਤੁਤੀ ਕਰਦੇ ਹਨ ਜਿਸਨੂੰ ਖਾਣ ਪੀਣ ਦੇ ਸ਼ੌਕੀਨਾਂ ਵਲੋਂ ਭਰਵੀ ਦਾਦ ਦਿੱਤੀ ਜਾਂਦੀ ਹੈ। ਉਹਨਾਂ ਵਿਧਾਨ ਸਭਾ ਵਿਚ ਵਿਸ਼ੇਸ਼ ਸਨਮਾਨ ਲਈ ਐਮ ਐਲ ਏ ਬਰਾਇਨ ਟੈਪਰ ਤੇ ਮੀਡੀਆ ਸਲਾਹਕਾਰ ਗੁਰਜੋਤ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ।

Leave a Reply

Your email address will not be published. Required fields are marked *