ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਵੈਨਕੂਵਰ ਦੇ ਸਿੱਖਾਂ ਦੀ ਇਤਿਹਾਸਕ ਤੇ ਮੋਢੀ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਖਾਲਸਾ ਸਾਜਨਾ ਦਿਵਸ ( ਵਿਸਾਖੀ) ਨੂੰ ਸਮਰਪਿਤ ਨਗਰ ਕੀਰਤਨ 11 ਅਪ੍ਰੈਲ ਸ਼ਨੀਵਾਰ ਨੂੰ 11 ਵਜੇ ਆਰੰਭ ਹੋਵੇਗਾ। ਇਸ ਵਾਰ ਰੂਟ ਵਿਚ ਥੋੜੀ ਤਬਦੀਲੀ ਹੋਵੇਗੀ। ਨਗਰ ਕੀਰਤਨ ਮਰੀਨ ਡਰਾਈਵ ਤੇ ਨਹੀਂ ਜਾਵੇਗਾ। ਰੌਸ ਗੁਰੂ ਘਰੋਂ 57 ਐਵੇਨਿਓ ਤੋਂ ਮੇਨ ਸਟਰੀਟ ਉਸ ਤੋਂ ਬਾਅਦ ਪਹਿਲਾਂ ਵਾਲਾ ਹੀ ਰੂਟ ਹੋਵੇਗਾ। ਵਧੇਰੇ ਜਾਣਕਾਰੀ ਲਈ ਕਸ਼ਮੀਰ ਸਿੰਘ ਧਾਲੀਵਾਲ ਨੂੰ ਫ਼ੋਨ ਕਰੋ-778-881-4216
